ਮਃ ੪ ॥
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥
ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥
Sahib Singh
ਲਾਲਚਿ = ਲਾਲਚ ਵਿਚ ।
ਅਟਿਆ = ਅੱਟਿਆ, ਲਿਬੜਿਆ ਹੋਇਆ ।
ਊਘੈ = ਨੀਂਦਰ ਵਿਚ ।
ਸੋਤ = ਇੰਦਰੇ ।
ਸਿਰਿ = ਸਿਰ ਉਤੇ ।
ਜੋਰਾ = ਇਸਤ੍ਰੀਆਂ ।
ਅਮਰੁ = ਹੁਕਮ ।
ਭਲਾ = ਚੰਗੀਆਂ ਚੀਜ਼ਾਂ ।
ਅਮੇਧ = ਮਤਿ = ਹੀਨ ।
ਖਲ = ਮੂਰਖ ।
ਕੁਸੁਧ = ਖੋਟੇ ।
ਉਪਾਇਅਨੁ = ਉਪਾਏ ਉਸ (ਪ੍ਰਭੂ) ਨੇ ।
ਸਭਿ ਖੇਲ = ਸਾਰੇ ਕੌਤਕ ।
ਖਿਲਾ = ਖੇਡੇ ਹਨ ।੨ ।
ਅਟਿਆ = ਅੱਟਿਆ, ਲਿਬੜਿਆ ਹੋਇਆ ।
ਊਘੈ = ਨੀਂਦਰ ਵਿਚ ।
ਸੋਤ = ਇੰਦਰੇ ।
ਸਿਰਿ = ਸਿਰ ਉਤੇ ।
ਜੋਰਾ = ਇਸਤ੍ਰੀਆਂ ।
ਅਮਰੁ = ਹੁਕਮ ।
ਭਲਾ = ਚੰਗੀਆਂ ਚੀਜ਼ਾਂ ।
ਅਮੇਧ = ਮਤਿ = ਹੀਨ ।
ਖਲ = ਮੂਰਖ ।
ਕੁਸੁਧ = ਖੋਟੇ ।
ਉਪਾਇਅਨੁ = ਉਪਾਏ ਉਸ (ਪ੍ਰਭੂ) ਨੇ ।
ਸਭਿ ਖੇਲ = ਸਾਰੇ ਕੌਤਕ ।
ਖਿਲਾ = ਖੇਡੇ ਹਨ ।੨ ।
Sahib Singh
ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤਂੋ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ ।
(ਦਿਨ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ ।
(ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ ।
ਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ, (ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ ।
(ਪਰ, ਇਸਤ੍ਰੀ ਜਾਂ ਮਨਮੁਖ ਮਨੁੱਖ ਦੇ ਕੀਹ ਇਖ਼ਤਿਆਰ ?
ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ ।
ਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ ।੨ ।