ਮਃ ੪ ॥
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥
Sahib Singh
ਸਾਜੀਅਨੁ = ਸਾਜੀ ਉਸ ਨੇ ।
ਉਪਾਇਅਨੁ = ਉਪਾਏ ਉਸ ਨੇ ।
ਗਿਰਾਸੁ = ਗਰਾਹੀ, ਖ਼ੁਰਾਕ ।
ਸਭੁ = ਹਰ ਥਾਂ ।
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ।
ਸਭਿ = ਸਾਰੇ ।
ਕਿਲਵਿਖ = ਪਾਪ ।
ਤਾਸੁ = ਉਸ ਦੇ ।੨ ।
ਉਪਾਇਅਨੁ = ਉਪਾਏ ਉਸ ਨੇ ।
ਗਿਰਾਸੁ = ਗਰਾਹੀ, ਖ਼ੁਰਾਕ ।
ਸਭੁ = ਹਰ ਥਾਂ ।
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ।
ਸਭਿ = ਸਾਰੇ ।
ਕਿਲਵਿਖ = ਪਾਪ ।
ਤਾਸੁ = ਉਸ ਦੇ ।੨ ।
Sahib Singh
ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼ ।
ਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ ।
ਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ ।
ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ ।੨ ।