ਮਃ ੪ ॥
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥

Sahib Singh
ਨੋਟ: = ਪਿਛਲਾ ਸਲੋਕ ਤੇ ਇਹ ਸਲੋਕ ਦੋਵੇਂ ਮਹਲੇ ਚੌਥੇ ਦੇ ਹਨ, ਲਫ਼ਜ਼ 'ਲਗੰਨਿ' ‘ਵਸੰਨਿ’ ਤੇ 'ਸੋਹੰਨਿ' ਇਕੋ ਹੀ ਕਿਸਮ ਦੇ ਹਨ ।
ਸੋਹੰਨਿ = ਸੋਭਦੇ ਹਨ ।
ਪਿਰੰਮ ਕੀ = ਪਿਆਰੇ ਦੀ ।
ਜਿਨਿ = ਜਿਸ ਨੇ (ਲਫ਼ਜ਼ 'ਜਿਨ' ਬਹੁ-ਵਚਨ ਹੈ ਤੇ 'ਜਿਨਿ' ਇਕ-ਵਚਨ) ।
ਪਿਰੰਨਿ = ਪਿਰ ਨੇ, ਖ਼ਸਮ ਨੇ ।
ਜਿਨਿ ਪਿਰੰਨਿ = ਜਿਸ ਪਿਰ ਨੇ ।੨ ।
    
Sahib Singh
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਹੈ, ਉਹ ਜਿਵੇਂ ਬੋਲਦੇ ਹਨ, ਤਿਵੇਂ ਹੀ ਸੋਭਦੇ ਹਨ (ਭਾਵ, ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ) (ਇਹ ਇਕ ਅਚਰਜ ਕੌਤਕ ਹੈ) ।
ਹੇ ਨਾਨਕ! (ਇਸ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ) ਜਿਸ ਪਿਰ (ਪ੍ਰਭੂ) ਨੇ ਇਹ ਪਿਆਰ ਲਾਇਆ ਹੈ, ਉਹ ਆਪੇ ਹੀ ਜਾਣਦਾ ਹੈ ।੨ ।
Follow us on Twitter Facebook Tumblr Reddit Instagram Youtube