ਸਲੋਕ ਮਃ ੪ ॥
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥
Sahib Singh
ਮੈ ਮਨਿ = ਮੇਰੇ ਮਨ ਵਿਚ ।ਨੋਟ:- ਲਫ਼ਜ਼ 'ਲਗੰਨਿ' ਅਤੇ 'ਵਸੰਨਿ' ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਵਿਚ ਹਨ ।
'ਵਸੰਨਿ' ਦਾ ਅਰਥ ‘ਮੈਂ ਵਸਦਾ ਰਹਾਂ’ ਕਰਨਾ ਗ਼ਲਤ ਹੈ (ਵੇਖੋ, 'ਗੁਰਬਾਣੀ ਵਿਆਕਰਣ') ।
ਧਾਰਿ = ਧਾਰੀ ਹੈ ।੧ ।
'ਵਸੰਨਿ' ਦਾ ਅਰਥ ‘ਮੈਂ ਵਸਦਾ ਰਹਾਂ’ ਕਰਨਾ ਗ਼ਲਤ ਹੈ (ਵੇਖੋ, 'ਗੁਰਬਾਣੀ ਵਿਆਕਰਣ') ।
ਧਾਰਿ = ਧਾਰੀ ਹੈ ।੧ ।
Sahib Singh
(ਮਨ ਲੋਚਦਾ ਹੈ ਕਿ) ਅੱਠੇ ਪਹਿਰ ਲੱਗ ਜਾਣ (ਭਾਵ, ਗੁਜ਼ਰ ਜਾਣ) (ਪਰ) ਮੇਰੇ ਹਿਰਦੇ ਤੇ ਸਰੀਰ ਵਿਚ ਪਿਆਰੇ ਦਾ ਪਿਆਰ (ਲੱਗਾ ਰਹੇ, ਭਾਵ, ਨਾ ਮੁੱਕੇ) (ਕਿਉਂਕਿ) ਹੇ ਨਾਨਕ! (ਜਿਨ੍ਹਾਂ) ਮਨੁੱਖਾਂ ਤੇ ਹਰੀ (ਇਹੋ ਜਿਹੀ) ਕਿਰਪਾ ਕਰਦਾ ਹੈ ਉਹ ਸਤਿਗੁਰੂ ਦੇ (ਬਖ਼ਸ਼ੇ ਹੋਏ) ਸੁਖ ਵਿਚ (ਸਦਾ) ਵੱਸਦੇ ਹਨ ।੧ ।