ਸਲੋਕ ਮਃ ੪ ॥
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥
Sahib Singh
ਸਾਦੁ = ਸੁਆਦ, ਚਸਕਾ ।
ਫਿਕਾ ਸਾਦੁ = ਵਿਅਰਥ ਚਸਕਾ ।
ਸਲਾਹਦੇ = ਚੰਗਾ ਸਮਝਦੇ ਹਨ ।
ਮਮਤਾ = ਅਪਣੱਤ ।
ਵਾਦੁ = ਝਗੜਾ, ਝੰਬੇਲਾ, ਲੰਮੀਆਂ ਗੱਲਾਂ ।
ਅਪਵਾਦੁ = ਝਗੜਾ, ਕੋਝਾ ਝਗੜਾ ।
ਪਰਮਾਨਾਦੁ = ਪਰਮ = ਅਨੰਦ ਹਰੀ ।੧ ।
ਫਿਕਾ ਸਾਦੁ = ਵਿਅਰਥ ਚਸਕਾ ।
ਸਲਾਹਦੇ = ਚੰਗਾ ਸਮਝਦੇ ਹਨ ।
ਮਮਤਾ = ਅਪਣੱਤ ।
ਵਾਦੁ = ਝਗੜਾ, ਝੰਬੇਲਾ, ਲੰਮੀਆਂ ਗੱਲਾਂ ।
ਅਪਵਾਦੁ = ਝਗੜਾ, ਕੋਝਾ ਝਗੜਾ ।
ਪਰਮਾਨਾਦੁ = ਪਰਮ = ਅਨੰਦ ਹਰੀ ।੧ ।
Sahib Singh
ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ—ਇਹ ਬੋਲਣ ਦਾ ਸਾਰਾ (ਉੱਦਮ) ਬੇ-ਸੁਆਦਾ ਕੰਮ ਹੈ (ਭਾਵ, ਇਸ ਵਿਚ ਅਸਲੀ ਅਨੰਦ ਨਹੀਂ ਹੈ) ।
ਮਨਮੁਖ ਜੀਵ ਅਹੰਕਾਰ ਹਉਮੈ ਤੇ ਅਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ, ਭਾਵ, ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ ਤੇ ਇਹਨਾਂ ਦਾ ਸਾਰਾ ਝਗੜਾ (ਭਾਵ, ਉਸਤਤਿ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ) ਵਿਅਰਥ ਜਾਂਦਾ ਹੈ ।
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਅਨੰਦ ਸਰੂਪ ਪ੍ਰਭੂ ਦਾ ਸਿਮਰਨ ਕਰ ਕੇ (ਦੂਜੇ ਮਨੁੱਖਾਂ ਦੀ ਉਸਤਤਿ ਨਿੰਦਾ ਦੇ ਚਸਕੇ ਤੋਂ) ਬਚ ਨਿਕਲਦੇ ਹਨ ।੧ ।