ਸਲੋਕੁ ॥
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥
Sahib Singh
ਸਲੋਕੁ: = ਪੰਚ = (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਪੰਜ (ਵਿਕਾਰ) ।
ਮਹਿ = ਵਿਚ ।ਰਾਚੇ—ਮਸਤ ।
ਸੰਗਿ = ਨਾਲ ।
ਸਾਧ ਸੰਗਿ = ਸਾਧ ਸੰਗਤਿ ਵਿਚ ।
ਰੰਗਿ = (ਪ੍ਰੇਮ = ) ਰੰਗ ਵਿਚ ।੫ ।
ਪਉੜੀ: = ਪੰਚਮਿ = ਪੰਜਵੀਂ ਥਿਤਿ ।
ਪੰਚ = ਸੰਤ ਜਨ ।
ਤੇ = ਉਹ ਮਨੁੱਖ {ਬਹੁ = ਵਚਨ} ।
ਜਿਹ = ਜਿਨ੍ਹਾਂ ਨੇ ।
ਪਰਪੰਚੁ = ਜਗਤ = ਪਸਾਰਾ ।
ਕੁਸਮ ਬਾਸ = ਫੁੱਲ ਦੀ ਸੁਗੰਧੀ ।
ਮਿਥਿਆ = ਨਾਸ = ਵੰਤ ।
ਬਲਬੰਚੁ = ਠੱਗੀ ।
ਜਾਪੈ = ਸੁੱਝਦਾ ।
ਕਰਤ = ਕਰਦਾ ।
ਬੇਧਿਓ = ਵਿੱਝਿਆ ਹੋਇਆ ।
ਅਗਿਆਨਿ = ਅਗਿਆਨ ਵਿਚ ।
ਭ੍ਰਮਣ = ਭਟਕਣਾ ।
ਰਚਨਹਾਰੁ = ਸਿਰਜਣਹਾਰ ਕਰਤਾਰ ।
ਮਨਿ = ਮਨ ਵਿਚ ।
ਬੀਚਾਰਿ = ਵਿਚਾਰ ਕੇ ।
ਬਿਬੇਕ = ਪਰਖ (ਦੀ ਤਾਕਤ) ।
ਭਾਉ = ਪ੍ਰੇਮ ।
ਰੰਚ = ਰਤਾ ਭਰ ।
ਪਾਈਅਹਿ = ਪਾਏ ਜਾਂਦੇ ਹਨ, ਲੱਭਦੇ ਹਨ ।
ਰਚਹਿ = ਰਚਦੇ, ਮਸਤ ਹੁੰਦੇ ।੫ ।
ਮਹਿ = ਵਿਚ ।ਰਾਚੇ—ਮਸਤ ।
ਸੰਗਿ = ਨਾਲ ।
ਸਾਧ ਸੰਗਿ = ਸਾਧ ਸੰਗਤਿ ਵਿਚ ।
ਰੰਗਿ = (ਪ੍ਰੇਮ = ) ਰੰਗ ਵਿਚ ।੫ ।
ਪਉੜੀ: = ਪੰਚਮਿ = ਪੰਜਵੀਂ ਥਿਤਿ ।
ਪੰਚ = ਸੰਤ ਜਨ ।
ਤੇ = ਉਹ ਮਨੁੱਖ {ਬਹੁ = ਵਚਨ} ।
ਜਿਹ = ਜਿਨ੍ਹਾਂ ਨੇ ।
ਪਰਪੰਚੁ = ਜਗਤ = ਪਸਾਰਾ ।
ਕੁਸਮ ਬਾਸ = ਫੁੱਲ ਦੀ ਸੁਗੰਧੀ ।
ਮਿਥਿਆ = ਨਾਸ = ਵੰਤ ।
ਬਲਬੰਚੁ = ਠੱਗੀ ।
ਜਾਪੈ = ਸੁੱਝਦਾ ।
ਕਰਤ = ਕਰਦਾ ।
ਬੇਧਿਓ = ਵਿੱਝਿਆ ਹੋਇਆ ।
ਅਗਿਆਨਿ = ਅਗਿਆਨ ਵਿਚ ।
ਭ੍ਰਮਣ = ਭਟਕਣਾ ।
ਰਚਨਹਾਰੁ = ਸਿਰਜਣਹਾਰ ਕਰਤਾਰ ।
ਮਨਿ = ਮਨ ਵਿਚ ।
ਬੀਚਾਰਿ = ਵਿਚਾਰ ਕੇ ।
ਬਿਬੇਕ = ਪਰਖ (ਦੀ ਤਾਕਤ) ।
ਭਾਉ = ਪ੍ਰੇਮ ।
ਰੰਚ = ਰਤਾ ਭਰ ।
ਪਾਈਅਹਿ = ਪਾਏ ਜਾਂਦੇ ਹਨ, ਲੱਭਦੇ ਹਨ ।
ਰਚਹਿ = ਰਚਦੇ, ਮਸਤ ਹੁੰਦੇ ।੫ ।
Sahib Singh
ਸਲੋਕੁ:- ਹੇ ਨਾਨਕ! ਜੇਹੜੇ ਮਨੁੱਖ ਮਾਇਆ (ਦੇ ਮੋਹ) ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਵਿਕਾਰ ਟਿਕੇ ਰਹਿੰਦੇ ਹਨ ।
ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ।੫ ।
ਪਉੜੀ:- (ਜਗਤ ਵਿਚ) ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਇਸ ਜਗਤ-ਪਸਾਰੇ ਨੂੰ (ਇਉਂ) ਸਮਝ ਲਿਆ ਹੈ (ਕਿ ਇਹ) ਫੁੱਲਾਂ ਦੀ ਸੁਗੰਧੀ (ਵਰਗਾ ਹੈ, ਤੇ ਭਾਵੇਂ) ਅਨੇਕਾਂ ਰੰਗਾਂ ਵਾਲਾ ਹੈ (ਫਿਰ ਭੀ) ਸਾਰਾ ਨਾਸਵੰਤ ਹੈ ਤੇ ਠੱਗੀ ਹੀ ਹੈ ।
ਜਗਤ (ਆਮ ਤੌਰ ਤੇ) ਅਗਿਆਨ ਵਿਚ ਮਸਤ ਰਹਿੰਦਾ ਹੈ, ਸੁਆਦਾਂ ਵਿਚ ਮੋਹ ਲੈਣ ਵਾਲੇ ਰਸਾਂ ਵਿਚ ਵਿੱਝਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਜੁਗਤਿ) ਸੁੱਝਦੀ ਨਹੀਂ, ਇਹ ਸਮਝਦਾ ਨਹੀਂ, ਤੇ (ਸਹੀ ਜੀਵਨ-ਜੁਗਤਿ ਬਾਰੇ) ਕੋਈ ਵਿਚਾਰ ਨਹੀਂ ਕਰਦਾ ।
ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ, ਆਪਣੇ ਮਨ ਵਿਚ ਵਿਚਾਰ ਕੇ (ਭਲੇ ਬੁਰੇ ਕੰਮ ਦੀ) ਪਰਖ ਨਹੀਂ ਪੈਦਾ ਕੀਤੀ, ਤੇ ਹੋਰ ਹੋਰ ਅਨੇਕਾਂ ਕਰਮ ਕਰਦਾ ਰਿਹਾ, ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਿਹਾ, ਉਹ ਅਨੇਕਾਂ ਜੂਨਾਂ ਵਿਚ ਭਟਕਦਾ ਰਿਹਾ ।
ਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ, ਜਿਨ੍ਹਾਂ ਉਤੇ ਮਾਇਆ ਆਪਣਾ ਰਤਾ ਭਰ ਭੀ ਪ੍ਰਭਾਵ ਨਹੀਂ ਪਾ ਸਕਦੀ, ਤੇ ਜੇਹੜੇ ਭਗਵਾਨ ਨਾਲ ਪ੍ਰੇਮ ਕਰਦੇ ਹਨ ਭਗਵਾਨ ਦੀ ਭਗਤੀ ਕਰਦੇ ਹਨ ।੫ ।