ਸਲੋਕੁ ॥
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥
ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥

Sahib Singh
ਸਲੋਕੁ: = ਚਤੁਰ = ਅਕਲਮੰਦ ।
ਸੁਘੜੁ = ਸੁਚੱਜਾ ।
ਸੋਇ = ਉਹ (ਮਨੁੱਖ) ਹੀ ।
ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) ।
ਅਸਟ = ਅੱਠ ।
ਸਿਧਿ = ਸਿੱਧੀਆਂ, ਕਰਾਮਾਤੀ ਤਾਕਤਾਂ ।
ਭਜੁ = ਸਿਮਰੁ, ਜਪ ।੪ ।
ਪਉੜੀ: = ਚਤੁਰਥਿ = ਚੌਥੀ ਥਿਤਿ ।
ਸੁਣਿ = ਸੁਣ ਕੇ ।
ਸੋਧਿਓ = ਨਿਰਨਾ ਕੀਤਾ ਹੈ ।
ਤਤੁ = ਅਸਲ, ਨਚੋੜ ।
ਖੇਮ = ਖ਼ੁਸ਼ੀਆਂ, ਸੁਖ ।
ਨਿਧਿ = ਖ਼ਜ਼ਾਨਾ ।
ਸਾਰੁ = ਸ੍ਰੇਸ਼ਟ ।
ਜਪਿ = ਜਪ ਕੇ ।
ਨਿਵਾਰੈ = ਦੂਰ ਕਰਦਾ ਹੈ ।
ਹਰੈ = ਦੂਰ ਕਰਦਾ ਹੈ ।
ਤੂਟਹਿ = ਟੁੱਟ ਜਾਂਦੇ ਹਨ ।
ਮੀਚੁ = ਮੌਤ, ਆਤਮਕ ਮੌਤ ।
ਹੁਟੈ = ਮੁੱਕ ਜਾਂਦੀ ਹੈ, ਥੱਕ ਜਾਂਦੀ ਹੈ ।
ਤੇ = ਤੋਂ ।
ਰਸੈ = ਰਸਦਾ ਹੈ, ਰਚ = ਮਿਚ ਜਾਂਦਾ ਹੈ ।
ਰੰਗਿ = ਰੰਗ ਵਿਚ ।
ਦਾਰਿਦ = ਦਾਰਿਦ੍ਰ, ਗਰੀਬੀ ।
ਅਧਾਰ = ਆਸਰੇ ।
ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ ।
ਊਜਲਾ = ਰੌਸ਼ਨ ।
ਰਵਾਲ = ਚਰਨਾਂ ਦੀ ਧੂੜ ।੪ ।
    
Sahib Singh
ਸਲੋਕੁ:- ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ ।
(ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਨੇ (ਆਪਣੇ ਮਨ ਵਿਚੋਂ) ਅਹੰਕਾਰ ਦੂਰ ਕਰ ਲਿਆ ਹੈ, ਉਹੀ ਹੈ ਅਕਲਮੰਦ ਸਿਆਣਾ ਤੇ ਸੁਚੱਜਾ ।੪ ।
ਪਉੜੀ:- ਚਾਰੇ ਹੀ ਵੇਦ ਸੁਣ ਕੇ (ਅਸਾਂ ਤਾਂ ਇਹ) ਨਿਰਨਾ ਕੀਤਾ ਹੈ, (ਇਹੀ) ਅਸਲ ਵਿਚਾਰ (ਦੀ ਗੱਲ ਲੱਭੀ) ਹੈ ਕਿ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁਖ ਮਿਲ ਜਾਂਦੇ ਹਨ, ਸੁਖਾਂ ਦਾ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ ।
(ਪਰਮਾਤਮਾ ਦਾ ਨਾਮ) ਨਰਕਾਂ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖ ਦੂਰ ਕਰ ਦੇਂਦਾ ਹੈ, (ਨਾਮ ਦੀ ਬਰਕਤਿ ਨਾਲ) ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਹਨ ।
(ਜਿਸ ਮਨੁੱਖ ਦੇ ਹਿਰਦੇ ਵਿੱਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵੇਸ਼ ਰਹਿੰਦਾ ਹੈ, ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ, ਉਹ ਜਮ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ।
ਜੇ ਨਿਰੰਕਾਰ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਾਂ (ਮਨ ਵਿਚੋਂ ਹਰੇਕ ਕਿਸਮ ਦਾ) ਡਰ ਨਾਸ ਹੋ ਜਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਿਰਦੇ ਵਿਚ) ਰਚ-ਮਿਚ ਜਾਂਦਾ ਹੈ ।
ਪਰਮਾਤਮਾ ਦੇ ਨਾਮ ਦੇ ਆਸਰੇ ਦੁੱਖ ਗਰੀਬੀ ਤੇ ਵਿਕਾਰਾਂ ਤੋਂ ਪੈਦਾ ਹੋਈ ਮਲੀਨਤਾ—ਇਹ ਸਭੇ ਨਾਸ ਹੋ ਜਾਂਦੇ ਹਨ ।
ਹੇ ਨਾਨਕ! ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁਖਾਂ-ਦੇ-ਸਮੁੰਦਰ ਸਿ੍ਰਸ਼ਟੀ-ਦੇ-ਪਾਲਣਹਾਰ ਪ੍ਰਭੂ ਦੀ ਢੂੰਢ-ਭਾਲ ਕਰਦੇ ਹਨ, ਉਹ ਗੁਰੂ ਦੀ ਚਰਨ-ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ (ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦਾ) ਮਨ ਪਵਿਤ੍ਰ ਹੋ ਜਾਂਦਾ ਹੈ (ਲੋਕ ਪਰਲੋਕ ਵਿਚ ਉਸ ਦਾ) ਮੂੰਹ ਰੌਸ਼ਨ ਹੁੰਦਾ ਹੈ ।੪ ।
Follow us on Twitter Facebook Tumblr Reddit Instagram Youtube