ਖੇਮ ਸਾਂਤਿ ਰਿਧਿ ਨਵ ਨਿਧਿ ॥
ਬੁਧਿ ਗਿਆਨੁ ਸਰਬ ਤਹ ਸਿਧਿ ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਚਾਰਿ ਪਦਾਰਥ ਕਮਲ ਪ੍ਰਗਾਸ ॥
ਸਭ ਕੈ ਮਧਿ ਸਗਲ ਤੇ ਉਦਾਸ ॥
ਸੁੰਦਰੁ ਚਤੁਰੁ ਤਤ ਕਾ ਬੇਤਾ ॥
ਸਮਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
Sahib Singh
ਖੇਮ = ਅਟੱਲ ਸੁਖ ।
ਸਾਂਤਿ = ਮਨ ਦਾ ਟਿਕਾਉ ।
ਰਿਧਿ = ਜੋਗ ਦੀਆਂ ਤਾਕਤਾਂ ।
ਨਵ ਨਿਧਿ = ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ ।
ਸਿਧਿ = ਕਰਾਮਾਤਾਂ ।
ਤਹ = ਓਥੇ, ਉਸ ਮਨੁੱਖ ਵਿਚ ।
ਕਮਲ ਪ੍ਰਗਾਸ = ਹਿਰਦੇ ਰੂਪ ਕਉਲ ਫੁੱਲ ਦਾ ਖੇੜਾ ।
ਸਭ ਕੈ...ਉਦਾਸ = ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ ।
ਤਤ ਕਾ ਬੇਤਾ = ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ ।
ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ ।
ਇਹ ਫਲ = ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ) ।
ਮੁਖਿ = ਮੂੰਹ ਤੋਂ ।
ਭਨੇ = ਉਚਾਰਿਆਂ ।
ਸਾਂਤਿ = ਮਨ ਦਾ ਟਿਕਾਉ ।
ਰਿਧਿ = ਜੋਗ ਦੀਆਂ ਤਾਕਤਾਂ ।
ਨਵ ਨਿਧਿ = ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ ।
ਸਿਧਿ = ਕਰਾਮਾਤਾਂ ।
ਤਹ = ਓਥੇ, ਉਸ ਮਨੁੱਖ ਵਿਚ ।
ਕਮਲ ਪ੍ਰਗਾਸ = ਹਿਰਦੇ ਰੂਪ ਕਉਲ ਫੁੱਲ ਦਾ ਖੇੜਾ ।
ਸਭ ਕੈ...ਉਦਾਸ = ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ ।
ਤਤ ਕਾ ਬੇਤਾ = ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ ।
ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ ।
ਇਹ ਫਲ = ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ) ।
ਮੁਖਿ = ਮੂੰਹ ਤੋਂ ।
ਭਨੇ = ਉਚਾਰਿਆਂ ।
Sahib Singh
ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ, ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ); ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ, ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ; (ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ; ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ; ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ, ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ; ਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ; ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ।੬ ।