ਸਲੋਕੁ ॥
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
Sahib Singh
ਪੂਰਾ = ਮੁਕੰਮਲ, ਸਦਾ ਕਾਇਮ ਰਹਿਣ ਵਾਲਾ ।
ਪੂਰਾ ਜਾ ਕਾ ਨਾਉ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ ।
ਆਰਾਧਿਆ = (ਜਿਸ ਮਨੁੱਖ ਨੇ) ਸਿਮਰਿਆ ਹੈ ।
ਪੂਰਾ ਪਾਇਆ = (ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ ।
ਨਾਨਕ = ਹੇ ਨਾਨਕ !
ਗਾਉ = (ਤੂੰ ਭੀ) ਗਾ ।
ਪੂਰਾ ਜਾ ਕਾ ਨਾਉ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ ।
ਆਰਾਧਿਆ = (ਜਿਸ ਮਨੁੱਖ ਨੇ) ਸਿਮਰਿਆ ਹੈ ।
ਪੂਰਾ ਪਾਇਆ = (ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ ।
ਨਾਨਕ = ਹੇ ਨਾਨਕ !
ਗਾਉ = (ਤੂੰ ਭੀ) ਗਾ ।
Sahib Singh
(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ।੧ ।