ਜਬ ਹੋਵਤ ਪ੍ਰਭ ਕੇਵਲ ਧਨੀ ॥
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
ਜਬ ਏਕਹਿ ਹਰਿ ਅਗਮ ਅਪਾਰ ॥
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥
ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥
ਤਬ ਕਵਨ ਨਿਡਰੁ ਕਵਨ ਕਤ ਡਰੈ ॥
ਆਪਨ ਚਲਿਤ ਆਪਿ ਕਰਨੈਹਾਰ ॥
ਨਾਨਕ ਠਾਕੁਰ ਅਗਮ ਅਪਾਰ ॥੨॥
Sahib Singh
ਧਨੀ = ਮਾਲਕ ।
ਬੰਧ = (ਮਾਇਆ ਦੇ) ਬੰਧਨ ।
ਮੁਕਤਿ = ਮਾਇਆ ਤੋਂ ਖ਼ਲਾਸੀ ।
ਗਨੀ = ਸਮਝੀਏ ।
ਅਗਮ = ਜਿਸ ਤਕ ਪਹੁੰਚ ਨ ਹੋ ਸਕੇ ।
ਅਪਾਰ = ਬੇਅੰਤ ।
ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ ।
ਸਿਵ = ਜੀਵਾਤਮਾ ।
ਸਕਤਿ = ਮਾਇਆ ।
ਕਿਤੁ ਠਾਇ = ਕਿਥੇ ?
ਚਲਿਤ = ਤਮਾਸ਼ੇ ।
ਬੰਧ = (ਮਾਇਆ ਦੇ) ਬੰਧਨ ।
ਮੁਕਤਿ = ਮਾਇਆ ਤੋਂ ਖ਼ਲਾਸੀ ।
ਗਨੀ = ਸਮਝੀਏ ।
ਅਗਮ = ਜਿਸ ਤਕ ਪਹੁੰਚ ਨ ਹੋ ਸਕੇ ।
ਅਪਾਰ = ਬੇਅੰਤ ।
ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ ।
ਸਿਵ = ਜੀਵਾਤਮਾ ।
ਸਕਤਿ = ਮਾਇਆ ।
ਕਿਤੁ ਠਾਇ = ਕਿਥੇ ?
ਚਲਿਤ = ਤਮਾਸ਼ੇ ।
Sahib Singh
ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ, ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇਕਿਸ ਨੂੰ ਮੁਕਤਿ ਸਮਝੀਏ ?
ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ, ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ ?
ਜਦੋਂ ਸੁਤੇ ਹੀ ਪ੍ਰਭੂ ਤਿ੍ਰਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ) ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ ?
ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ, ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ ?
ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ; ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ।੨ ।