ਸਰਬ ਬੈਕੁੰਠ ਮੁਕਤਿ ਮੋਖ ਪਾਏ ॥
ਏਕ ਨਿਮਖ ਹਰਿ ਕੇ ਗੁਨ ਗਾਏ ॥
ਅਨਿਕ ਰਾਜ ਭੋਗ ਬਡਿਆਈ ॥
ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥
ਬਹੁ ਭੋਜਨ ਕਾਪਰ ਸੰਗੀਤ ॥
ਰਸਨਾ ਜਪਤੀ ਹਰਿ ਹਰਿ ਨੀਤ ॥
ਭਲੀ ਸੁ ਕਰਨੀ ਸੋਭਾ ਧਨਵੰਤ ॥
ਹਿਰਦੈ ਬਸੇ ਪੂਰਨ ਗੁਰ ਮੰਤ ॥
ਸਾਧਸੰਗਿ ਪ੍ਰਭ ਦੇਹੁ ਨਿਵਾਸ ॥
ਸਰਬ ਸੂਖ ਨਾਨਕ ਪਰਗਾਸ ॥੮॥੨੦॥
Sahib Singh
ਏਕ ਨਿਮਖ = ਅੱਖ ਦਾ ਇਕ ਫੋਰ ।
ਬੈਕੁੰਠ = ਸੁਰਗ ।
ਮਨਿ = ਮਨ ਵਿਚ ।
ਭਾਈ = ਚੰਗੀ ਲੱਗੀ ।
ਕਾਪਰ = ਕੱਪੜੇ ।
ਸੰਗੀਤ = ਰਾਗ = ਰੰਗ ।
ਰਸਨਾ = ਜੀਭ ।
ਨੀਤ = ਨਿੱਤ, ਸਦਾ ।
ਕਰਨੀ = ਆਚਰਨ ।
ਗੁਰਮੰਤ = ਗੁਰੂ ਦਾ ਉਪਦੇਸ਼ ।
ਬੈਕੁੰਠ = ਸੁਰਗ ।
ਮਨਿ = ਮਨ ਵਿਚ ।
ਭਾਈ = ਚੰਗੀ ਲੱਗੀ ।
ਕਾਪਰ = ਕੱਪੜੇ ।
ਸੰਗੀਤ = ਰਾਗ = ਰੰਗ ।
ਰਸਨਾ = ਜੀਭ ।
ਨੀਤ = ਨਿੱਤ, ਸਦਾ ।
ਕਰਨੀ = ਆਚਰਨ ।
ਗੁਰਮੰਤ = ਗੁਰੂ ਦਾ ਉਪਦੇਸ਼ ।
Sahib Singh
ਜਿਸ ਮਨੁੱਖ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ, ਉਸ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ, ਉਸ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ ।
ਜਿਸ ਮਨੁੱਖ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ, ਉਸ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ ।
ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ, ਉਸੇ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ ।
ਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ ।
ਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ।੮।੨੦ ।