ਸੰਗਿ ਨ ਚਾਲਸਿ ਤੇਰੈ ਧਨਾ ॥
ਤੂੰ ਕਿਆ ਲਪਟਾਵਹਿ ਮੂਰਖ ਮਨਾ ॥
ਸੁਤ ਮੀਤ ਕੁਟੰਬ ਅਰੁ ਬਨਿਤਾ ॥
ਇਨ ਤੇ ਕਹਹੁ ਤੁਮ ਕਵਨ ਸਨਾਥਾ ॥
ਰਾਜ ਰੰਗ ਮਾਇਆ ਬਿਸਥਾਰ ॥
ਇਨ ਤੇ ਕਹਹੁ ਕਵਨ ਛੁਟਕਾਰ ॥
ਅਸੁ ਹਸਤੀ ਰਥ ਅਸਵਾਰੀ ॥
ਝੂਠਾ ਡੰਫੁ ਝੂਠੁ ਪਾਸਾਰੀ ॥
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥
Sahib Singh
ਕਿਆ ਲਪਟਾਵਹਿ = ਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ ?
ਸੁਤ = ਪੁੱਤਰ ।
ਕੁਟੰਬ = ਪਰਵਾਰ ।
ਬਨਿਤਾ = ਇਸਤ੍ਰੀ ।
ਇਨ ਤੇ = ਇਹਨਾਂ ਵਿਚੋਂ ।
ਸਨਾਥਾ = ਖਸਮ ਵਾਲਾ ।
ਛੁਟਕਾਰ = ਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ ।
ਕਹਹੁ = ਦੱਸੋ ।
ਅਸੁ = ਘੋੜੇ ।
ਹਸਤੀ = ਹਾਥੀ ।
ਡੰਫੁ = ਦਿਖਾਵਾ ।
ਪਾਸਾਰੀ = (ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ ।
ਬਿਗਾਨਾ = ਬੇ = ਗਿਆਨਾ, ਮੂਰਖ ।

ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ ?
ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ ?
ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ—ਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ ?
ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ—ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ ।
ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ, ਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ ।੫ ।