ਅਸਟਪਦੀ ॥
ਸੰਤ ਜਨਾ ਮਿਲਿ ਕਰਹੁ ਬੀਚਾਰੁ ॥
ਏਕੁ ਸਿਮਰਿ ਨਾਮ ਆਧਾਰੁ ॥
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
ਕਰਨ ਕਾਰਨ ਸੋ ਪ੍ਰਭੁ ਸਮਰਥੁ ॥
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥
ਸੰਤ ਜਨਾ ਕਾ ਨਿਰਮਲ ਮੰਤ ॥
ਏਕ ਆਸ ਰਾਖਹੁ ਮਨ ਮਾਹਿ ॥
ਸਰਬ ਰੋਗ ਨਾਨਕ ਮਿਟਿ ਜਾਹਿ ॥੧॥
Sahib Singh
ਆਧਾਰੁ = ਆਸਰਾ ।
ਅਵਰਿ = ਹੋਰ (ਫਲ.) ।
ਉਪਾਵ = ਇਲਾਜ, ਹੀਲੇ ।
ਸਭਿ = ਸਾਰੇ ।
ਮੀਤ = ਹੇ ਮਿਤ੍ਰ !
ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ ।
ਉਰਿਧਾਰਹੁ = ਅੰਦਰ ਟਿਕਾਵੋ ।
ਦਿ੍ਰੜੁ = ਪੱਕਾ ।
ਗਹਹੁ = ਫੜੋ ।
ਵਥੁ = ਚੀਜ਼ ।
ਸੰਚਹੁ = ਇਕੱਠਾ ਕਰਹੁ ।
ਭਗਵੰਤ = ਭਾਗਾਂ ਵਾਲੇ ।
ਮੰਤ = ਉਪਦੇਸ਼, ਸਿੱਖਿਆ ।
ਮਨ ਮਾਹਿ = ਮਨ ਵਿਚ ।
ਉਰਿ = ਹਿਰਦੇ ਵਿਚ ।
ਅਵਰਿ = ਹੋਰ (ਫਲ.) ।
ਉਪਾਵ = ਇਲਾਜ, ਹੀਲੇ ।
ਸਭਿ = ਸਾਰੇ ।
ਮੀਤ = ਹੇ ਮਿਤ੍ਰ !
ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ ।
ਉਰਿਧਾਰਹੁ = ਅੰਦਰ ਟਿਕਾਵੋ ।
ਦਿ੍ਰੜੁ = ਪੱਕਾ ।
ਗਹਹੁ = ਫੜੋ ।
ਵਥੁ = ਚੀਜ਼ ।
ਸੰਚਹੁ = ਇਕੱਠਾ ਕਰਹੁ ।
ਭਗਵੰਤ = ਭਾਗਾਂ ਵਾਲੇ ।
ਮੰਤ = ਉਪਦੇਸ਼, ਸਿੱਖਿਆ ।
ਮਨ ਮਾਹਿ = ਮਨ ਵਿਚ ।
ਉਰਿ = ਹਿਰਦੇ ਵਿਚ ।
Sahib Singh
ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ, ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ) ।
ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ ।
ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ, ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ ।(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ, ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ ।
ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ, ਹੇ ਨਾਨਕ! (ਇਸ ਤ੍ਰਹਾਂ) ਸਾਰੇ ਰੋਗ ਮਿਟ ਜਾਣਗੇ ।੧ ।