ਸਲੋਕੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥
Sahib Singh
ਸਚੁ = ਸਦਾ = ਥਿਰ ਰਹਿਣ ਵਾਲਾ, ਹਸਤੀ ਵਾਲਾ ।
ਆਦਿ = ਮੁੱਢ ਤੋਂ ।
ਜੁਗਾਦਿ = ਜੁਗਾਂ ਤੋਂ ।
ਨਾਨਕ = ਹੇ ਨਾਨਕ !
ਹੋਸੀ = ਹੋਵੇਗਾ, ਰਹੇਗਾ ।
ਆਦਿ = ਮੁੱਢ ਤੋਂ ।
ਜੁਗਾਦਿ = ਜੁਗਾਂ ਤੋਂ ।
ਨਾਨਕ = ਹੇ ਨਾਨਕ !
ਹੋਸੀ = ਹੋਵੇਗਾ, ਰਹੇਗਾ ।
Sahib Singh
ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ ।
ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ।੧ ।
ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ।੧ ।