ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥
ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥
ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥
ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥
ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥
Sahib Singh
ਸਤਿ = ੧. ਸ਼ਦਾ = ਥਿਰ ਰਹਿਣ ਵਾਲਾ, ੨. ਮੁਕੰਮਲ, ਜੋ ਅਧੂਰਾ ਨਹੀਂ, ਨਾਹ ਖੁੰਝਣ ਵਾਲਾ, ਅਟੱਲ ।
ਪਰਧਾਨੁ = ਮੰਨਿਆ ਪ੍ਰਮੰਨਿਆ, ਸਭ ਦੇ ਸਿਰ ਤੇ ।
ਕਰਤੂਤਿ = ਕੰਮ ।
ਉਤਪਤਿ = ਪੈਦਾਇਸ਼, ਰਚਨਾ ।
ਨਿਰਮਲ ਨਿਰਮਲੀ = ਨਿਰਮਲ ਤੋਂ ਨਿਰਮਲ, ਮਹਾ ਪਵਿਤ੍ਰ ।
ਭਲੀ = ਸੁਖਦਾਈ ।
ਬਿਸ੍ਵਾਸੁ = ਸਰਧਾ ।
ਕਰਮੁ = ਬਖ਼ਸ਼ਸ਼ ।
ਕਰਣੀ = ਕੰਮ, ਰਜ਼ਾ ।
ਪਰਧਾਨੁ = ਮੰਨਿਆ ਪ੍ਰਮੰਨਿਆ, ਸਭ ਦੇ ਸਿਰ ਤੇ ।
ਕਰਤੂਤਿ = ਕੰਮ ।
ਉਤਪਤਿ = ਪੈਦਾਇਸ਼, ਰਚਨਾ ।
ਨਿਰਮਲ ਨਿਰਮਲੀ = ਨਿਰਮਲ ਤੋਂ ਨਿਰਮਲ, ਮਹਾ ਪਵਿਤ੍ਰ ।
ਭਲੀ = ਸੁਖਦਾਈ ।
ਬਿਸ੍ਵਾਸੁ = ਸਰਧਾ ।
ਕਰਮੁ = ਬਖ਼ਸ਼ਸ਼ ।
ਕਰਣੀ = ਕੰਮ, ਰਜ਼ਾ ।
Sahib Singh
ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ, ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ ।
ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ (ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ ।
ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ), ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ ।
ਪ੍ਰਭੂ ਦੀ ਮਹਾ ਪਵਿ੍ਰਤ ਰਜ਼ਾ ਹੈ, ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ) ।
ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ ।
ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ।੬ ।