ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥
Sahib Singh
ਪਦਅਰਥ = ਨਾਮ—ਅਕਾਲ ਪੁਰਖ ।
ਧਾਰੇ = ਟਿਕਾਏ ਹੋਏ, ਆਸਰੇ ।
ਬ੍ਰਹਮੰਡ = {ਸ਼ਕਟ. ਬ੍ਰ੍ਹÏਾਜ਼ਡ—ਠਹੲ ੲਗਗ ੋਡ ਭਰੳਹਮੳਨ, ਟਹੲ ਪਰਮਿੋਰਦੳਿਲ ੲਗਗ ਡਰੋਮ ਾਹਚਿਹ ਟਹੲ ੁਨਵਿੲਰਸੲ ਸਪਰੳਨਗ, ਟਹੲ ਾੋਰਲਦ, ੁਨਵਿੲਰਸੲ} ਸਿ੍ਰਸ਼ਟੀ, ਜਗਤ ।
ਖੰਡ = ਹਿੱਸੇ, ਟੋਟੇ ।
ਆਗਾਸ = ਆਕਾਸ਼ ।
ਆਕਾਰ = ਸਰੂਪ, ਸਰੀਰ ।
ਪੁਰੀਆ = ਸ਼ਹਿਰ, ਸਰੀਰ, ੧੪ ਲੋਕ ।
ਭਵਨ = {ਸ਼ਕਟ.ਭੁਵਨ—ਅ ਾੋਰਲਦ, ਟਹੲ ਨੁਮਬੲਰ ੋਡ ਾੋਰਲਦਸ ਸਿ ੲਟਿਹੲਰ ਟਹਰੲੲ, ੳਸ ਨਿ >ਿਭੁਵਭ, ੋਰ ਡੋੁਰਟੲੲਨ} ਲੋਕ, ਜਗਤ ।
ਸ੍ਰਵਨ = ਕੰਨਾਂ ਨਾਲ ।
ਚਉਥੇ ਪਦ ਮਹਿ = ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ ਉਤਲੇ ਦਰਜੇ ਵਿਚ, ਮਾਇਆ ਦੇ ਅਸਰ ਤੋਂ ਉਪਰਲੀ ਹਾਲਤ ਵਿਚ ।

ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ, ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ ।
ਵੇਦ, ਪੁਰਾਣ ਸਿਮਿ੍ਰਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤਿ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ ।
ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ ।
ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ, ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ ।
ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ, ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ।੫ ।
ਨੋਟ—ਲਫ਼ਜ਼ 'ਨਾਮ' ਦਾ ਅਰਥ "ਅਕਾਲ ਪੁਰਖ" ਹੈ, ਤੇ "ਅਕਾਲ ਪੁਰਖ ਦਾ ਨਾਮ" ਭੀ ।