ਉਸਤਤਿ ਮਨ ਮਹਿ ਕਰਿ ਨਿਰੰਕਾਰ ॥
ਕਰਿ ਮਨ ਮੇਰੇ ਸਤਿ ਬਿਉਹਾਰ ॥
ਨਿਰਮਲ ਰਸਨਾ ਅੰਮ੍ਰਿਤੁ ਪੀਉ ॥
ਸਦਾ ਸੁਹੇਲਾ ਕਰਿ ਲੇਹਿ ਜੀਉ ॥
ਨੈਨਹੁ ਪੇਖੁ ਠਾਕੁਰ ਕਾ ਰੰਗੁ ॥
ਸਾਧਸੰਗਿ ਬਿਨਸੈ ਸਭ ਸੰਗੁ ॥
ਚਰਨ ਚਲਉ ਮਾਰਗਿ ਗੋਬਿੰਦ ॥
ਮਿਟਹਿ ਪਾਪ ਜਪੀਐ ਹਰਿ ਬਿੰਦ ॥
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥
ਹਰਿ ਦਰਗਹ ਨਾਨਕ ਊਜਲ ਮਥਾ ॥੨॥
Sahib Singh
ਉਸਤਤਿ = ਵਡਿਆਈ, ਸਿਫ਼ਤਿ = ਸਾਲਾਹ ।
ਸਤਿ = ਸੱਚਾ ।
ਬਿਉਹਾਰ = ਵਿਹਾਰ ।
ਰਸਨਾ = ਜੀਭ ਨਾਲ ।
ਸੁਹੇਲਾ = ਸੌਖਾ, ਸੁਖੀ ।
ਜੀਉ = ਜਿੰਦ ।
ਨੈਨਹੁ = ਅੱਖਾਂ ਨਾਲ ।
ਰੰਗੁ = ਤਮਾਸ਼ਾ, ਖੇਲ ।
ਸਾਧ ਸੰਗਿ = ਸਾਧਾਂ ਦੀ ਸੰਗਤਿ ਵਿਚ ।
ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ ।
ਚਲਉ = ਚਲੋ ।
ਮਾਰਗਿ = ਰਸਤੇ ਤੇ ।
ਬਿੰਦ = ਰਤਾ ਭਰ, ਥੋੜਾ ਚਿਰ ।
ਕਰ = ਹੱਥਾਂ ਨਾਲ ।
ਕਰਮ = ਕੰਮ ।
ਸ੍ਰਵਨਿ = ਕੰਨਾਂ ਨਾਲ ।

ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ ।
ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ ।
ਜੀਭ ਨਾਲ ਮਿੱਠਾ (ਨਾਮ-) ਅੰਮਿ੍ਰਤ ਪੀ, (ਇਸ ਤ੍ਰਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ ।
ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ, ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ ।
ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ ।
ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ ।
ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ); (ਇਸ ਤ੍ਰਹਾਂ) ਹੇ ਨਾਨਕ!ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ।੨ ।