ਸਲੋਕੁ ॥
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥
Sahib Singh
ਸਿਆਨਪ = ਚਤੁਰਾਈ, ਅਕਲ ਦਾ ਮਾਣ ।
ਸੁਰਿ ਜਨਹੁ = ਹੇ ਭਲੇ ਪੁਰਸ਼ੋ !
ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ ।
ਮਨਿ = ਮਨ ਵਿਚ ।
ਭਰਮੁ = ਭੁਲੇਖਾ ।
ਭਉ = ਡਰ ।
ਜਾਇ = ਦੂਰ ਹੋ ਜਾਂਦਾ ਹੈ ।
ਟੇਕ = ਆਸਰਾ ।
ਬਿ੍ਰਥੀ = ਬੇ = ਫ਼ਾਇਦਾ ।
ਜਾਨੁ = ਸਮਝ ।
ਏਕੈ = ਇਕੋ ਹੀ ।
ਰਹੈ ਅਘਾਇ = ਅਘਾਇ ਰਹੈ, ਰੱਜਿਆ ਰਹਿੰਦਾ ਹੈ ।
ਬਹੁਰਿ = ਫੇਰ ।
ਹਾਥਿ = ਹੱਥ ਵਿਚ, ਵੱਸ ਵਿਚ ।
ਬੂਝਿ = ਸਮਝ ਕੇ ।
ਕੰਠਿ = ਕੰਠ (ਗਲੇ) ਵਿਚ ।
ਰਖੁ ਕੰਠਿ ਪਰੋਇ = ਹਰ ਵੇਲੇ ਯਾਦ ਕਰ ।
ਬਿਘਨੁ = ਰੁਕਾਵਟ ।
ਸੁਰਿ ਜਨਹੁ = ਹੇ ਭਲੇ ਪੁਰਸ਼ੋ !
ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ ।
ਮਨਿ = ਮਨ ਵਿਚ ।
ਭਰਮੁ = ਭੁਲੇਖਾ ।
ਭਉ = ਡਰ ।
ਜਾਇ = ਦੂਰ ਹੋ ਜਾਂਦਾ ਹੈ ।
ਟੇਕ = ਆਸਰਾ ।
ਬਿ੍ਰਥੀ = ਬੇ = ਫ਼ਾਇਦਾ ।
ਜਾਨੁ = ਸਮਝ ।
ਏਕੈ = ਇਕੋ ਹੀ ।
ਰਹੈ ਅਘਾਇ = ਅਘਾਇ ਰਹੈ, ਰੱਜਿਆ ਰਹਿੰਦਾ ਹੈ ।
ਬਹੁਰਿ = ਫੇਰ ।
ਹਾਥਿ = ਹੱਥ ਵਿਚ, ਵੱਸ ਵਿਚ ।
ਬੂਝਿ = ਸਮਝ ਕੇ ।
ਕੰਠਿ = ਕੰਠ (ਗਲੇ) ਵਿਚ ।
ਰਖੁ ਕੰਠਿ ਪਰੋਇ = ਹਰ ਵੇਲੇ ਯਾਦ ਕਰ ।
ਬਿਘਨੁ = ਰੁਕਾਵਟ ।
Sahib Singh
ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ; ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ ।
ਹੇ ਨਾਨਕ! (ਇਸ ਤ੍ਰਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ।੧ ।
(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ; ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ ।
ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁਝ ਨਹੀਂ ਹੈ ।
(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ ।
(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ ।
ਉਸ ਪ੍ਰਭੂ ਨੂੰ ਸਦਾ ਸਿਮਰ ।
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ।੧ ।