ਧਨਵੰਤਾ ਹੋਇ ਕਰਿ ਗਰਬਾਵੈ ॥
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥
ਪਲ ਭੀਤਰਿ ਤਾ ਕਾ ਹੋਇ ਬਿਨਾਸ ॥
ਸਭ ਤੇ ਆਪ ਜਾਨੈ ਬਲਵੰਤੁ ॥
ਖਿਨ ਮਹਿ ਹੋਇ ਜਾਇ ਭਸਮੰਤੁ ॥
ਕਿਸੈ ਨ ਬਦੈ ਆਪਿ ਅਹੰਕਾਰੀ ॥
ਧਰਮ ਰਾਇ ਤਿਸੁ ਕਰੇ ਖੁਆਰੀ ॥
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥
Sahib Singh
ਧਨਵੰਤਾ = ਧਨ ਵਾਲਾ, ਧਨਾਢ ।
ਗਰਬਾਵੈ = ਗਰਬ (ਮਾਣ) ਕਰਦਾ ਹੈ ।
ਤਿ੍ਰਣ = ਘਾਹ ਦਾ ਤੀਲਾ ।
ਸਮਾਨਿ = ਬਰਾਬਰ ।
ਸੰਗਿ = ਨਾਲ ।
ਭੀਤਰਿ = ਵਿਚ ।
ਆਪ = ਆਪਣੇ ਆਪ ਨੂੰ ।
ਬਲਵੰਤੁ = ਬਲ ਵਾਲਾ, ਬਲੀ, ਤਾਕਤ ਵਾਲਾ ।
ਭਸਮੰਤੁ = ਸੁਆਹ ।
ਬਦੈ = ਬਦਦਾ ਹੈ, ਪਰਵਾਹ ਕਰਦਾ ਹੈ ।
ਗਰਬਾਵੈ = ਗਰਬ (ਮਾਣ) ਕਰਦਾ ਹੈ ।
ਤਿ੍ਰਣ = ਘਾਹ ਦਾ ਤੀਲਾ ।
ਸਮਾਨਿ = ਬਰਾਬਰ ।
ਸੰਗਿ = ਨਾਲ ।
ਭੀਤਰਿ = ਵਿਚ ।
ਆਪ = ਆਪਣੇ ਆਪ ਨੂੰ ।
ਬਲਵੰਤੁ = ਬਲ ਵਾਲਾ, ਬਲੀ, ਤਾਕਤ ਵਾਲਾ ।
ਭਸਮੰਤੁ = ਸੁਆਹ ।
ਬਦੈ = ਬਦਦਾ ਹੈ, ਪਰਵਾਹ ਕਰਦਾ ਹੈ ।
Sahib Singh
ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ, (ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ ।
ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ, (ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ) ।
ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ, (ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ ।
(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ, ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ ।
ਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ, ਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ।੨ ।