ਸਲੋਕੁ ॥
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥
Sahib Singh
ਮਸਕੀਨੀਆ = ਮਸਕੀਨ ਮਨੁੱਖ, ਗ਼ਰੀਬੀ ਸੁਭਾਉ ਵਾਲਾ ਬੰਦਾ ।
ਆਪੁ = ਆਪਾ = ਭਾਵ, ਅਪਣਤ, ਹਉਮੈ ।
ਨਿਵਾਰਿ = ਦੂਰ ਕਰ ਕੇ ।
ਤਲੇ = ਹੇਠਾਂ, ਨੀਵਾਂ (ਹੋ ਕੇ) ।
ਗਰਬਿ = ਗਰਬ ਵਿਚ, ਅਹੰਕਾਰ ਵਿਚ ।
ਗਲੇ = ਗਲ ਗਏ ।
ਆਪੁ = ਆਪਾ = ਭਾਵ, ਅਪਣਤ, ਹਉਮੈ ।
ਨਿਵਾਰਿ = ਦੂਰ ਕਰ ਕੇ ।
ਤਲੇ = ਹੇਠਾਂ, ਨੀਵਾਂ (ਹੋ ਕੇ) ।
ਗਰਬਿ = ਗਰਬ ਵਿਚ, ਅਹੰਕਾਰ ਵਿਚ ।
ਗਲੇ = ਗਲ ਗਏ ।
Sahib Singh
ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ, (ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ ।੧ ।