ਕਈ ਕੋਟਿ ਭਏ ਅਭਿਮਾਨੀ ॥
ਕਈ ਕੋਟਿ ਅੰਧ ਅਗਿਆਨੀ ॥
ਕਈ ਕੋਟਿ ਕਿਰਪਨ ਕਠੋਰ ॥
ਕਈ ਕੋਟਿ ਅਭਿਗ ਆਤਮ ਨਿਕੋਰ ॥
ਕਈ ਕੋਟਿ ਪਰ ਦਰਬ ਕਉ ਹਿਰਹਿ ॥
ਕਈ ਕੋਟਿ ਪਰ ਦੂਖਨਾ ਕਰਹਿ ॥
ਕਈ ਕੋਟਿ ਮਾਇਆ ਸ੍ਰਮ ਮਾਹਿ ॥
ਕਈ ਕੋਟਿ ਪਰਦੇਸ ਭ੍ਰਮਾਹਿ ॥
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥
Sahib Singh
ਅਭਿਮਾਨੀ = ਅਹੰਕਾਰੀ ।
ਅੰਧ = ਅੰਨ੍ਹੇ ।
ਅਗਿਆਨੀ = ਜਾਹਿਲ, ਮੂੜ੍ਹ ।
ਅੰਧ ਅਗਿਆਨੀ = ਮਹਾ ਮੂਰਖ ।
ਕਿਰਪਨ = ਕੰਜੂਸ ।
ਕਠੋਰ = ਸਖ਼ਤ = ਦਿਲ ।
ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ ।
ਨਿਕੋਰ = ਨਿਰੇ ਕੋਰੇ, ਬੜੇ ਰੁੱਖੇ ।
ਦਰਬ = ਧਨ ।
ਪਰ = ਪਰਾਇਆ, ਬਿਗਾਨਾ ।
ਹਿਰਹਿ = ਚੁਰਾਉਂਦੇ ਹਨ ।
ਦੂਖਨਾ = ਨਿੰਦਿਆ ।
ਸ੍ਰਮ = ਮੇਹਨਤ ।
ਮਾਇਆ = ਧਨ = ਪਦਾਰਥ ।
ਭ੍ਰਮਾਹਿ = ਭ੍ਰਮਹਿ, ਫਿਰਦੇ ਹਨ ।
ਜਿਤੁ = ਜਿਸ (ਕੰਮ ਵਿਚ) ।
ਤਿਤੁ = ਉਸ (ਆਹਰ) ਵਿਚ ।
ਅੰਧ = ਅੰਨ੍ਹੇ ।
ਅਗਿਆਨੀ = ਜਾਹਿਲ, ਮੂੜ੍ਹ ।
ਅੰਧ ਅਗਿਆਨੀ = ਮਹਾ ਮੂਰਖ ।
ਕਿਰਪਨ = ਕੰਜੂਸ ।
ਕਠੋਰ = ਸਖ਼ਤ = ਦਿਲ ।
ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ ।
ਨਿਕੋਰ = ਨਿਰੇ ਕੋਰੇ, ਬੜੇ ਰੁੱਖੇ ।
ਦਰਬ = ਧਨ ।
ਪਰ = ਪਰਾਇਆ, ਬਿਗਾਨਾ ।
ਹਿਰਹਿ = ਚੁਰਾਉਂਦੇ ਹਨ ।
ਦੂਖਨਾ = ਨਿੰਦਿਆ ।
ਸ੍ਰਮ = ਮੇਹਨਤ ।
ਮਾਇਆ = ਧਨ = ਪਦਾਰਥ ।
ਭ੍ਰਮਾਹਿ = ਭ੍ਰਮਹਿ, ਫਿਰਦੇ ਹਨ ।
ਜਿਤੁ = ਜਿਸ (ਕੰਮ ਵਿਚ) ।
ਤਿਤੁ = ਉਸ (ਆਹਰ) ਵਿਚ ।
Sahib Singh
(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ; ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ, ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ; ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ, ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ; ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ, ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ; (ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ ।
ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ।੨ ।
ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ।੨ ।