ਸਲੋਕੁ ॥
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥
Sahib Singh
ਉਸਤਤਿ = ਵਡਿਆਈ ।
ਕਰਹਿ = ਕਰਦੇ ਹਨ ।
ਅੰਤੁ ਨ ਪਾਰਾਵਾਰ = ਪਾਰ ਅਵਾਰ ਦਾ ਅੰਤ ਨ, ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, (ਗੁਣਾਂ ਦੇ) ਪਾਰਲੇ ਉਰਲੇ ਬੰਨੇ ਦਾ ਅਖ਼ੀਰ ਨਹੀਂ (ਲੱਭਦਾ) ।
ਪ੍ਰਭਿ = ਪ੍ਰਭੂ ਨੇ ।
ਰਚਨਾ = ਸਿ੍ਰਸ਼ਟੀ; ਜਗਤ ਦੀ ਬਣਤਰ ।
ਬਹੁ ਬਿਧਿ = ਕਈ ਤਰੀਕਿਆਂ ਨਾਲ ।
ਪ੍ਰਕਾਰ = ਕਿਸਮ ।
ਬਿਧਿ = ਤਰੀਕਾ ।

ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ ।
ਹੇ ਨਾਨਕ! (ਇਹੀ ਸਾਰੀ) ਸਿ੍ਰਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ।੧ ।
ਹੇ ਨਾਨਕ! (ਇਹੀ ਸਾਰੀ) ਸਿ੍ਰਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ।੧ ।