ਅਸਟਪਦੀ ॥
ਮਿਥਿਆ ਨਾਹੀ ਰਸਨਾ ਪਰਸ ॥
ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥
ਸਾਧ ਕੀ ਟਹਲ ਸੰਤਸੰਗਿ ਹੇਤ ॥
ਕਰਨ ਨ ਸੁਨੈ ਕਾਹੂ ਕੀ ਨਿੰਦਾ ॥
ਸਭ ਤੇ ਜਾਨੈ ਆਪਸ ਕਉ ਮੰਦਾ ॥
ਗੁਰ ਪ੍ਰਸਾਦਿ ਬਿਖਿਆ ਪਰਹਰੈ ॥
ਮਨ ਕੀ ਬਾਸਨਾ ਮਨ ਤੇ ਟਰੈ ॥
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥
ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥
Sahib Singh
ਮਿਥਿਆ = ਝੂਠ ।
ਪਰਸ = ਛੋਹ ।
ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ ।
ਤਿ੍ਰਅ ਰੂਪੁ = ਇਸਤ੍ਰੀ ਦਾ ਰੂਪ ।
ਹੇਤ = ਪਿਆਰ ।
ਕਰਨ = ਕੰਨਾਂ ਨਾਲ ।
ਕਾਹੂ ਕੀ = ਕਿਸੇ ਦੀ ਭੀ ।
ਬਿਖਿਆ = ਮਾਇਆ ।
ਪਰਹਰੈ = ਤਿਆਗ ਦੇਵੇ ।
ਬਾਸਨਾ = ਵਾਸਨਾ, ਫੁਰਨਾ ।
ਟਰੈ = ਟਲ ਜਾਏ ।
ਇੰਦ੍ਰੀਜਿਤ = ਗਿਆਨ = ਇੰਦਿ੍ਰਆਂ ਨੂੰ ਜਿੱਤਣ ਵਾਲਾ ।
ਦੋਖ = ਵਿਕਾਰ ।
ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ।
ਕੋਟਿ = ਕਰੋੜ ।
ਮਧੇ = ਵਿਚ ।
ਕੋ = ਕੋਈ ਵਿਰਲਾ ।
ਪਰਸ = ਛੋਹ ।
ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ ।
ਤਿ੍ਰਅ ਰੂਪੁ = ਇਸਤ੍ਰੀ ਦਾ ਰੂਪ ।
ਹੇਤ = ਪਿਆਰ ।
ਕਰਨ = ਕੰਨਾਂ ਨਾਲ ।
ਕਾਹੂ ਕੀ = ਕਿਸੇ ਦੀ ਭੀ ।
ਬਿਖਿਆ = ਮਾਇਆ ।
ਪਰਹਰੈ = ਤਿਆਗ ਦੇਵੇ ।
ਬਾਸਨਾ = ਵਾਸਨਾ, ਫੁਰਨਾ ।
ਟਰੈ = ਟਲ ਜਾਏ ।
ਇੰਦ੍ਰੀਜਿਤ = ਗਿਆਨ = ਇੰਦਿ੍ਰਆਂ ਨੂੰ ਜਿੱਤਣ ਵਾਲਾ ।
ਦੋਖ = ਵਿਕਾਰ ।
ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ।
ਕੋਟਿ = ਕਰੋੜ ।
ਮਧੇ = ਵਿਚ ।
ਕੋ = ਕੋਈ ਵਿਰਲਾ ।
Sahib Singh
ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ, ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ; ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ, ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ); ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ, (ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ; ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ, ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ; ਜੋ ਆਪਣੇ ਗਿਆਨ-ਇੰਦਿ੍ਰਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ “ਅਪਰਸ” (ਕਿਹਾ ਜਾ ਸਕਦਾ ਹੈ) ।੧ ।