ਸਲੋਕੁ ॥
ਉਰਿ ਧਾਰੈ ਜੋ ਅੰਤਰਿ ਨਾਮੁ ॥
ਸਰਬ ਮੈ ਪੇਖੈ ਭਗਵਾਨੁ ॥
ਨਿਮਖ ਨਿਮਖ ਠਾਕੁਰ ਨਮਸਕਾਰੈ ॥
ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥

Sahib Singh
ਉਰਿ = ਹਿਰਦੇ ਵਿਚ ।
ਅੰਤਰਿ = ਅੰਦਰ, ਮਨ ਵਿਚ ।
ਧਾਰੈ = ਟਿਕਾਏ ।
ਮੈ = (ਸ਼ਕਟ. ਮਯ) ‘ਮੈ’ ਵਿਆਕਰਣ ਦਾ ਇਕ ‘ਪਿਛੇਤਰ’ ਹੈ, ਜਿਸ ਦਾ ਭਾਵ ਹੈ ‘ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ’ ।
ਸਰਬ ਮੈ = ਸਾਰਿਆਂ ਵਿਚ ਵਿਆਪਕ ।
ਨਿਮਖ = ਅੱਖ ਦਾ ਫਰਕਣਾ ।
ਅਪਰਸੁ = ਅਛੋਹ, (ਸ਼ਕਟ. ਅÔਪ_L) ਜੋ ਕਿਸੇ ਨਾਲ ਨਾਹ ਛੋਹੇ ।
    
Sahib Singh
ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ, ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ, ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ; ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ।੧ ।

ਨੋਟ: ਹਿੰਦੂ ਮਤ ਵਿਚ ਕਈ ਮਨੁੱਖ ਬੜੀ ਸੁੱਚ ਰੱਖਣ ਦੇ ਅਜਿਹੇ ਭਰਮ ਵਿਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਨਾਲ ਛੋਂਹਦੇ ਭੀ ਨਹੀਂ, ਪਰ ਗੁਰਮਤਿ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਪ੍ਰੋ ਰੱਖਦਾ ਹੈ ।
Follow us on Twitter Facebook Tumblr Reddit Instagram Youtube