ਬ੍ਰਹਮ ਗਿਆਨੀ ਕੈ ਏਕੈ ਰੰਗ ॥
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
ਬ੍ਰਹਮ ਗਿਆਨੀ ਸਦਾ ਸਦ ਜਾਗਤ ॥
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥
Sahib Singh
ਏਕੈ = ਇਕ ਪ੍ਰਭੂ ਦਾ ।
ਰੰਗ = ਪਿਆਰ ।
ਸੰਗ = ਸੰਗਿ, ਨਾਲ ।
ਅਧਾਰੁ = ਆਸਰਾ ।
ਸਦ = ਸਦਾ ।
ਅਹੰਬੁਧਿ = ‘ਮੈਂ ਮੈਂ’ (ਆਖਣ) ਵਾਲੀ ਬੁਧਿ, ਅਹੰਕਾਰ ਵਾਲੀ ਮੱਤਿ ।
ਤਿਆਗਤ = ਛੱਡ ਦੇਂਦਾ ਹੈ ।
ਮਨਿ = ਮਨ ਵਿਚ ।
ਪਰਮਾਨੰਦ = ਪਰਮ ਅਨੰਦ ਵਾਲਾ ਪ੍ਰਭੂ, ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ।
ਸਹਜ = ਅਡੋਲਤਾ ਦੀ ਹਾਲਤ ।
ਬਿਨਾਸ = ਨਾਸ, ਅਭਾਵ ।

ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ), (ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ ।
ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ ਅਤੇ ਨਾਮ ਹੀ ਉਸ ਦਾ ਪਰਵਾਰ ਹੈ ।
ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ, ਅਤੇ ‘ਮੈਂ ਮੈਂ’ ਕਰਨ ਵਾਲੀ ਮੱਤ ਛੱਡ ਦੇਂਦਾ ਹੈ ।
ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ, (ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ ।
ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ; (ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ।੫ ।