ਸਲੋਕੁ ॥
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥
Sahib Singh
ਲਾਗਹਿ = ਲੱਗਦੇ ਹਨ ।
ਆਨ = ਹੋਰ (ਸਕਟ. ਅਂਯ) ।
ਸੁਆਇ = ਸੁਆਦ ਵਿਚ, ਸੁਆਰਥ ਵਿਚ ।
ਕਹੂ ਨ = ਕਦੇ ਨਹੀਂ ।
ਸੀਝਈ = ਸਿੱਝਦਾ, ਕਾਮਯਾਬ ਹੁੰਦਾ, ਸਫਲ ਹੁੰਦਾ ।
ਪਤਿ = ਇੱਜ਼ਤ ।
ਆਨ = ਹੋਰ (ਸਕਟ. ਅਂਯ) ।
ਸੁਆਇ = ਸੁਆਦ ਵਿਚ, ਸੁਆਰਥ ਵਿਚ ।
ਕਹੂ ਨ = ਕਦੇ ਨਹੀਂ ।
ਸੀਝਈ = ਸਿੱਝਦਾ, ਕਾਮਯਾਬ ਹੁੰਦਾ, ਸਫਲ ਹੁੰਦਾ ।
ਪਤਿ = ਇੱਜ਼ਤ ।
Sahib Singh
(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ; (ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ।੧ ।