ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀ ਬੁਝੈ ॥
ਕੋਟਿ ਉਪਾਵ ਦਰਗਹ ਨਹੀ ਸਿਝੈ ॥
ਛੂਟਸਿ ਨਾਹੀ ਊਭ ਪਇਆਲਿ ॥
ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥
ਨਾਨਕ ਬੋਲੈ ਸਹਜਿ ਸੁਭਾਇ ॥੪॥
Sahib Singh
ਸਿਆਣਪ = ਚਤੁਰਾਈ ।
ਭਉ = ਡਰ ।
ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ ।
ਕਰਿ = ਕਰ ਕੇ, ਕੀਤਿਆਂ ।
ਤਿ੍ਰਸਨ = ਤਿ੍ਰਹ, ਲਾਲਚ ।
ਨ ਧ੍ਰਾਪੈ = ਨਹੀਂ ਰੱਜਦੀ ।
ਭੇਖ = ਧਾਰਮਿਕ ਪੁਸ਼ਾਕ ।
ਅਗਨਿ = ਅੱਗ, ਲਾਲਚ ਦੀ ਅੱਗ ।
ਕੋਟਿ = ਕ੍ਰੋੜਾਂ ।
ਉਪਾਵ = ਤਰੀਕੇ, ਵਸੀਲੇ ।
ਸਿਝੈ = ਸਿੱਝਦਾ, ਕਾਮਯਾਬ ਹੁੰਦਾ ।
ਛੂਟਸਿ ਨਾਹੀ = ਬਚ ਨਹੀਂ ਸਕਦਾ ।
ਊਭ = ਉਤਾਂਹ, ਆਕਾਸ਼ ਵਿਚ ।
ਪਇਆਲਿ = ਪਾਤਾਲ ਵਿਚ ।
ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ ।
ਮੋਹਿ = ਮੋਹ ਵਿਚ ।
ਬਿਆਪਹਿ = ਫਸ ਜਾਂਦੇ ਹਨ ।
ਜਾਲਿ = ਜਾਲ ਵਿਚ ।
ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ ।
ਤਿਲੁ = ਰਤਾ ਭਰ ਭੀ ।
ਮਾਨੈ = ਮੰਨਦਾ ।
ਸਹਜਿ = ਅਡੋਲ ਅਵਸਥਾ ਵਿਚ ।
ਸੁਭਾਇ = ਪ੍ਰੇਮ ਨਾਲ ।
ਭਾਉ = ਪ੍ਰੇਮ ।

(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ (ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤਿ੍ਰਹ ਨਹੀਂ ਮੁੱਕਦੀ ।
ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, (ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ ।
(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ (ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ ।
(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ, ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ ।
ਹੇ ਨਾਨਕ! (ਜੋ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ (ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ) ।੪ ।