ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
ਨਾਨਕ ਸਿਮਰਨੁ ਪੂਰੈ ਭਾਗਿ ॥੬॥
Sahib Singh
ਉਪਕਾਰ = ਭਲਾਈ, ਨੇਕੀ ।
ਉਪਕਾਰੀ = ਭਲਾਈ ਕਰਨ ਵਾਲਾ ।
ਪਰਉਪਕਾਰੀ = ਦੂਜਿਆਂ ਨਾਲ ਭਲਾਈ ਕਰਨ ਵਾਲੇ ।
ਤਿਨ = ਉਹਨਾਂ ਤੋਂ ।
ਸਦ = ਸਦਾ ।
ਬਲਿਹਾਰੀ = ਸਦਕੇ, ਕੁਰਬਾਨ ।
ਸੁਹਾਵੇ = ਸੋਹਣੇ ।
ਤਿਨ = ਉਹਨਾਂ ਦੀ ।
ਸੂਖਿ = ਸੁਖ ਵਿਚ ।
ਬਿਹਾਵੈ = ਬੀਤਦੀ ਹੈ ।
ਤਿਨ = ਉਹਨਾਂ ਨੇ ।
ਆਤਮੁ = ਆਪਣੇ ਆਪ ਨੂੰ ।
ਤਿਨ ਰੀਤਾ = ਉਹਨਾਂ ਦੀ ਰੀਤ ।
ਰੀਤ = ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ।
ਨਿਰਮਲ = ਮਲ = ਰਹਿਤ, ਪਵਿਤ੍ਰ ।
ਅਨਦ = ਅਨੰਦ, ਖੁਸ਼ੀਆਂ, ਸੁਖ ।
ਘਨੇਰੇ = ਬਹੁਤ ।
ਬਸਹਿ = ਵੱਸਦੇ ਹਨ ।
ਨੇਰੇ = ਨੇੜੇ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਜਾਗਿ = ਜਾਗ ਸਕੀਦਾ ਹੈ ।
ਨਾਨਕ = ਹੇ ਨਾਨਕ !
ਪੂਰੈ ਭਾਗਿ = ਪੂਰੀ ਕਿਸਮਤ ਨਾਲ ।
ਉਪਕਾਰੀ = ਭਲਾਈ ਕਰਨ ਵਾਲਾ ।
ਪਰਉਪਕਾਰੀ = ਦੂਜਿਆਂ ਨਾਲ ਭਲਾਈ ਕਰਨ ਵਾਲੇ ।
ਤਿਨ = ਉਹਨਾਂ ਤੋਂ ।
ਸਦ = ਸਦਾ ।
ਬਲਿਹਾਰੀ = ਸਦਕੇ, ਕੁਰਬਾਨ ।
ਸੁਹਾਵੇ = ਸੋਹਣੇ ।
ਤਿਨ = ਉਹਨਾਂ ਦੀ ।
ਸੂਖਿ = ਸੁਖ ਵਿਚ ।
ਬਿਹਾਵੈ = ਬੀਤਦੀ ਹੈ ।
ਤਿਨ = ਉਹਨਾਂ ਨੇ ।
ਆਤਮੁ = ਆਪਣੇ ਆਪ ਨੂੰ ।
ਤਿਨ ਰੀਤਾ = ਉਹਨਾਂ ਦੀ ਰੀਤ ।
ਰੀਤ = ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ।
ਨਿਰਮਲ = ਮਲ = ਰਹਿਤ, ਪਵਿਤ੍ਰ ।
ਅਨਦ = ਅਨੰਦ, ਖੁਸ਼ੀਆਂ, ਸੁਖ ।
ਘਨੇਰੇ = ਬਹੁਤ ।
ਬਸਹਿ = ਵੱਸਦੇ ਹਨ ।
ਨੇਰੇ = ਨੇੜੇ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਜਾਗਿ = ਜਾਗ ਸਕੀਦਾ ਹੈ ।
ਨਾਨਕ = ਹੇ ਨਾਨਕ !
ਪੂਰੈ ਭਾਗਿ = ਪੂਰੀ ਕਿਸਮਤ ਨਾਲ ।
Sahib Singh
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ, ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ ।
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ, ਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ ।
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ ।
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, (ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ ।
ਸੰਤਾਂ ਦੀ ਕਿ੍ਰਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ; ਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ।੬ ।