ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
ਨਾਨਕ ਜਨ ਕੀ ਮੰਗੈ ਰਵਾਲਾ ॥੫॥

Sahib Singh
ਸਿਮਰਹਿ = (ਜੋ) ਸਿਮਰਦੇ ਹਨ ।
ਸੇ = ਉਹ ਮਨੁੱਖ ।
ਧਨਵੰਤੇ = ਧਨ ਵਾਲੇ, ਧਨਾਢ ।
ਪਤਿਵੰਤੇ = ਇੱਜ਼ਤ ਵਾਲੇ ।
ਪਰਵਾਨ = ਕਬੂਲ, ਮੰਨੇ ਪ੍ਰਮੰਨੇ ।
ਪੁਰਖ = ਮਨੁੱਖ ।
ਪ੍ਰਧਾਨ = ਸ੍ਰੇਸ਼ਟ, ਚੰਗੇ ।
ਸਿ = ਸੇ, ਉਹ ਮਨੁੱਖ ।
ਬੇਮੁਹਤਾਜੇ = ਬੇ = ਮੁਥਾਜ, ਬੇ-ਪਰਵਾਹ ।
ਅਬਿਨਾਸੀ = ਨਾਸ = ਰਹਿਤ, ਜਨਮ ਮਰਨ ਤੋਂ ਰਹਿਤ ।
ਸਿਮਰਨਿ = ਸਿਮਰਨ ਵਿਚ ।
ਤੇ = ਉਹ ਮਨੁੱਖ ।
ਜਿਨ = ਜਿਨ੍ਹਾਂ ਉਤੇ ।
ਆਪਿ = ਪ੍ਰਭੂ ਆਪ ।
ਜਨ = ਸੇਵਕ ।
ਰਵਾਲਾ = ਚਰਨਾਂ ਦੀ ਧੂੜ ।
    
Sahib Singh
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ, ਤੇ, ਉਹ ਇੱਜ਼ਤ ਵਾਲੇ ਹਨ ।
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ, ਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ ।
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ, ਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ ।
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ।
(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ); ਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ।੫ ।
Follow us on Twitter Facebook Tumblr Reddit Instagram Youtube