ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
Sahib Singh
ਸੁਖਮਨੀ = ਸੁਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁਖ ।
ਪ੍ਰਭ ਨਾਮੁ = ਪ੍ਰਭੂ ਦਾ ਨਾਮ ।
ਮਨਿ = ਮਨ ਵਿਚ ।
ਭਗਤ ਜਨਾ ਕੈ ਮਨਿ = ਭਗਤ ਜਨਾਂ ਦੇ ਮਨ ਵਿਚ ।
ਬਿਸ੍ਰਾਮ = ਟਿਕਾਣਾ ।ਰਹਾਉ ।
ਪ੍ਰਭ ਨਾਮੁ = ਪ੍ਰਭੂ ਦਾ ਨਾਮ ।
ਮਨਿ = ਮਨ ਵਿਚ ।
ਭਗਤ ਜਨਾ ਕੈ ਮਨਿ = ਭਗਤ ਜਨਾਂ ਦੇ ਮਨ ਵਿਚ ।
ਬਿਸ੍ਰਾਮ = ਟਿਕਾਣਾ ।ਰਹਾਉ ।
Sahib Singh
ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ ।