ਅਸਟਪਦੀ ॥
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥
ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯਰ ॥
ਕੀਨੇ ਰਾਮ ਨਾਮ ਇਕ ਆਖ੍ਯਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥
Sahib Singh
ਅਸਟਪਦੀ = (ਅੱਠ ਪਦਾਂ ਵਾਲੀ, ਅੱਠ ਬੰਦਾਂ ਵਾਲੀ) ।
ਸਿਮਰਉ = ਮੈਂ ਸਿਮਰਾਂ ।
ਸਿਮਰਿ = ਸਿਮਰ ਕੇ ।
ਕਲਿ = ਝਗੜੇ ।
ਮਾਹਿ = ਵਿਚ ।
ਮਿਟਾਵਉ = ਮਿਟਾ ਲਵਾਂ ।
ਜਾਸੁ = ਜਿਸ ।
ਬਿਸੰਭਰ = (ਵਿÓਵਜ਼ = ਭਰ) {ਬਿਸੰ—ਜਗਤ ।
ਭਰ = ਪਾਲਕ} ਜਗਤ ਪਾਲਕ ।
ਜਾਸੁ…ਨਾਮੁ = ਜਿਸ ਇਕ ਜਗਤ-ਪਾਲਕ (ਹਰੀ) ਦਾ ਨਾਮ ।
ਇਕ ਆਖ´ਰ = (ਸ਼ਕਟ.ਓਕਾ˜ਰ) ਅਕਾਲ ਪੁਰਖ ।
ਸੁਧਾਖ´ਰ = ਸੁੱਧ ਅੱਖਰ, ਪਵਿਤ੍ਰ ਲਫ਼ਜ਼ ।
ਜਿਸੁ ਜੀਅ = ਜਿਸ ਦੇ ਜੀ ਵਿਚ ।
ਮਹਿਮਾ = ਵਡਿਆਈ ।
ਕਾਂਖੀ = ਚਾਹਵਾਨ ।
ਨਾਨਕ ਮੋਹਿ = ਮੈਨੂੰ ਨਾਨਕ ਨੂੰ ।
ਉਨ ਸੰਗਿ = ਉਹਨਾਂ ਦੀ ਸੰਗਤਿ ਵਿਚ (ਰੱਖ ਕੇ) ।
ਉਧਾਰੋ = ਬਚਾ ਲਵੋ ।੧ ।

ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ; (ਇਸ ਤ੍ਰਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ ।
ਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ ।
ਵੇਦਾਂ ਪੁਰਾਨਾਂ ਤੇ ਸਿਮਿ੍ਰਤੀਆਂ ਨੇ ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ ।
ਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ ।
(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ।੧ ।