ਸਲੋਕੁ ॥
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
Sahib Singh
ਹਥਿ = ਹੱਥ ਵਿਚ ।
ਅਗੰਮ = ਅਪਹੁੰਚ ।
ਅਗੰਮ ਹਥਿ = ਅਪਹੁੰਚ ਹਰੀ ਦੇ ਹੱਥ ਵਿਚ ।
ਮਸਤਕਿ = ਮੱਥੇ ਉਤੇ ।
ਉਰਝਿ ਰਹਿਓ = ਮਿਲਿਆ ਹੋਇਆ ਹੈ (ਤਾਣੇ ਪੇਟੇ ਵਾਂਗ) ।
ਅਨੂਪ = ਸੋਹਣਾ ।
ਰੂਪਾਵਤੀ = ਰੂਪ ਵਾਲਾ ।
ਮੁਖਹੁ = ਮੂੰਹ ਤੋਂ ।
ਮੋਹੀ = ਮਸਤ ਹੋ ਗਈ ਹੈ ।
ਪਉੜੀ: = ਅਚੁਤ = {Áਯੁ—ਡਿੱਗ ਪੈਣਾ} ਅੱਚੁਤ, ਨਾਸ ਨਾਹ ਹੋਣ ਵਾਲਾ ।
ਅਘ = ਪਾਪ ।
ਸਰਬਮੈ = ਸਰਬ = ਵਿਆਪਕ ।
ਗੁਣਤਾਸ = ਗੁਣਾਂ ਦਾ ਖ਼ਜ਼ਾਨਾ ।
ਨਿਰੰਕਾਰ = ਆਕਾਰ = ਰਹਿਤ ।
ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ।
ਨਿਧਾਨ = ਖ਼ਜ਼ਾਨਾ ।
ਬਿਬੇਕ = ਪਰਖ ਦੀ ਤਾਕਤ ।
ਅਪਰੰਪਰ = ਪਰੇ ਤੋਂ ਪਰੇ ।
ਹਹਿ ਭੀ = ਹੁਣ ਭੀ ਮੌਜੂਦ ਹੈਂ ।
ਨਿਧਾਰਾ = ਨਿਆਸਰਿਆਂ ਦਾ ।
ਦਾਸਰੋ = ਨਿੱਕਾ ਜਿਹਾ ਦਾਸ ।
ਨਿਰਗੁਨ = ਗੁਣ = ਹੀਨ ।
ਰਾਖਉ = ਰਾਖਉਂ, ਮੈਂ ਰੱਖਾਂਗਾ ।
ਹੀਐ = ਹਿਰਦੇ ਵਿਚ ।੫੫ ।

ਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ ।
ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ) ।
ਹੇ ਨਾਨਕ! (ਆਖ—) ਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।
ਤੇਰਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ ।੧।ਪਉੜੀ:- ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ! ਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ! ਹੇ ਸਿ੍ਰਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ! ਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ ।
ਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ! ਹੇ ਸਿ੍ਰਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ ।
ਮੈਨੂੰ ਆਪਣੇ ਨਾਮ ਦਾ ਦਾਨ ਬਖ਼ਸ਼, (ਇਹ ਦਾਨ) ਮੈਂ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖਾਂ ।੫੫ ।
ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ ਗੁਰਦੇਵ ਸਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥ਏਹੁ ਸਲੋਕੁ ਆਦਿ ਅੰਤਿ ਪੜਣਾ ॥{ਪੰਨਾ ੨੬੨} ਇਹ ਸਲੋਕ ਇਸ ‘ਬਾਵਨ ਅਖਰੀ’ ਦੇ ਸ਼ੁਰੂ ਵਿਚ ਭੀ ਪੜ੍ਹਨਾ ਹੈ, ਤੇ ਅਖ਼ੀਰ ਵਿਚ ਭੀ ਪੜ੍ਹਨਾ ਹੈ ।
ਨੋਟ: ਇਸ ਸਲੋਕ ਦਾ ਅਰਥ ਸ਼ੁਰੂ ਵਿਚ ਦਿੱਤਾ ਗਿਆ ਹੈ ।
ਗਉੜੀ ਸੁਖਮਨੀ ਮਃ ੫ ॥ ਸੁਖਮਨੀ ਦਾ ਕੇਂਦਰੀ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦੇ ਸ਼ਬਦ ਅਸਟਪਦੀਆਂ ਆਦਿਕ ਦੀ ਬਣਤਰ ਨੂੰ ਰਤਾ ਗਹੁ ਨਾਲ ਤੱਕਿਆਂ ਇਹ ਵੇਖਣ ਵਿਚ ਆਉਂਦਾ ਹੈ ਕਿ ਹਰੇਕ ਸ਼ਬਦ ਵਿਚ ਇਕ ਜਾਂ ਦੋ ਤੁਕਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਖ਼ੀਰ ਵਿਚ ਲਫ਼ਜ਼ ‘ਰਹਾਉ’ ਲਿਖਿਆ ਹੋਇਆ ਹੁੰਦਾ ਹੈ ।
‘ਰਹਾਉ’ ਦਾ ਅਰਥ ਹੈ ‘ਠਹਿਰ ਜਾਓ’, ਭਾਵ ਕਿ ਜੇ ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਸਮਝਣਾ ਹੈ ਤਾਂ ‘ਰਹਾਉ’ ਦੀਆਂ ਤੁਕਾਂ ਤੇ ‘ਅਟਕ ਜਾਓ’, ਇਹਨਾਂ ਵਿਚ ਹੀ ਸਾਰੇ ਸ਼ਬਦ ਦਾ ‘ਸਾਰ’ ਹੈ ।
‘ਸ਼ਬਦ’ ‘ਅਸਟਪਦੀਆਂ’ ਤੋਂ ਛੁਟ ਕਈ ਹੋਰ ਲੰਮੀਆਂ ਬਾਣੀਆਂ ਭੀ ਹਨ, ਜਿਨ੍ਹਾਂ ਦੇ ਸ਼ੁਰੂ ਵਿਚ ‘ਰਹਾਉ’ ਦੀਆਂ ਤੁਕਾਂ ਮਿਲਦੀਆਂ ਹਨ ।
ਇਹਨਾਂ ਬਾਣੀਆਂ ਵਿਚ ਭੀ ‘ਰਹਾਉ’ ਲਿਖਣ ਦਾ ਭਾਵ ਇਹੀ ਹੈ ਕਿ ਇਸ ਸਾਰੀ ਬਾਣੀ ਦਾ ‘ਮੁਖ ਭਾਵ’ ‘ਰਹਾਉ’ ਦੀਆਂ ਤੁਕਾਂ ਵਿਚ ਹੈ ।
ਨਮੂਨੇ ਦੇ ਤੌਰ ਤੇ ਲਵੋ ‘ਸਿਧ ਗੋਸਟਿ’ ਇਸ ਬਾਣੀ ਦੀਆਂ ੭੩ ਪਉੜੀਆਂ ਹਨ, ਪਰ ਇਸ ਦੀ ਪਹਿਲੀ ਪਉੜੀ ਤੋਂ ਪਿਛੋਂ ਹੇਠ-ਲਿਖੀਆਂ ਦੋ ਤੁਕਾਂ ‘ਰਹਾਉ’ ਦੀਆਂ ਹਨ; ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ਰਹਾਉ॥ਸਾਰੀ ‘ਸਿਧ ਗੋਸਟਿ’ ਦਾ ਕੇਂਦਰੀ-ਭਾਵ ਇਹ ਦੋ ਤੁਕਾਂ ਦੱਸ ਰਹੀਆਂ ਹਨ ।
ਜੋਗੀ ਲੋਕ ਦੇਸ-ਰਟਨ ਨੂੰ ਮੁਕਤੀ ਤੇ ਪਵਿਤ੍ਰਤਾ ਦਾ ਸਾਧਨ ਸਮਝਦੇ ਹਨ, ਇਸ ਸਾਰੀ ਬਾਣੀ ਵਿਚ ਜੋਗੀਆਂ ਨਾਲ ਚਰਚਾ ਹੈ ਤੇ ਇਹਨਾਂ ਦੋ ਤੁਕਾਂ ਵਿਚ ਦੋ-ਹਰਫ਼ੀ ਗੱਲ ਇਹ ਦੱਸੀ ਹੈ ਕਿ ਦੇਸ-ਰਟਨ ਜਾਂ ਤੀਰਥ-ਯਾਤਰਾ ‘ਸੁਚ’ ਤੇ ‘ਮੁਕਤੀ’ ਦਾ ਸਾਧਨ ਨਹੀਂ ਹੈ, ਗੁਰ-ਸ਼ਬਦ ਹੀ ਮਨੁੱਖ ਦੇ ਮਨ ਨੂੰ ਸੁੱਚਾ ਕਰ ਸਕਦਾ ਹੈ ।
ਸਾਰੀ ਬਾਣੀ ਇਸੇ ਖਿ਼ਆਲ ਦੀ ਵਿਆਖਿਆ ਹੈ ।
ਹੁਣ ਲਵੋ ‘ਓਅੰਕਾਰ’ ਜੋ ਰਾਗ ‘ਰਾਮਕਲੀ ਦਖਣੀ’ ਵਿਚ ਹੈ ।
ਇਸ ਦੀਆਂ ਸਾਰੀਆਂ ੫੪ ਪਉੜੀਆਂ ਹਨ, ਪਰ ਇਸ ਦੀ ਭੀ ਪਹਿਲੀ ਪਉੜੀ ਤੋਂ ਪਿਛੋਂ ਇਉਂ ਲਿਖਿਆ ਹੈ: ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ਰਹਾਉ॥ ਇਥੇ ਭੀ ਸਾਫ਼ ਪਰਗਟ ਹੈ ਕਿ ਇਹ ਸਾਰੀ ਬਾਣੀ ਕਿਸੇ ਪੰਡਿਤ ਦੇ ਪਰਥਾਇ ਹੈ ਜੋ ‘ਵਿੱਦਿਆ’ ਉਤੇ ਬਹੁਤੀ ਟੇਕ ਰੱਖਦਾ ਹੈ ।
ਸਤਿਗੁਰੂ ਜੀ ਨੇ ਇਸ ਸਾਰੀ ਬਾਣੀ ਦਾ ਸਾਰ-ਅੰਸ਼ ਇਹ ਦੱਸਿਆ ਹੈ ਕਿ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸਭ ਤੋਂ ਉੱਤਮ ਵਿੱਦਿਆ ਹੈ ।
ਇਸ ਤ੍ਰਹਾਂ ਦੀਆਂ ਹੋਰ ਭੀ ਕਈ ਬਾਣੀਆਂ ਹਨ, ਜਿਨ੍ਹਾਂ ਵਿਚੋਂ ਇਕ ‘ਸੁਖਮਨੀ’ ਭੀ ਹੈ ।
ਇਸ ਦੀਆਂ ੨੪ ਅਸਟਪਦੀਆਂ ਹਨ, ਪਰ ਪਹਿਲੀ ਅਸਟਪਦੀ ਦੀ ਪਹਿਲੀ ਪਉੜੀ ਤੋਂ ਪਿਛੋਂ ਆਈ ‘ਰਹਾਉ’ ਦੀ ਤੁਕ ਦੱਸਦੀ ਹੈ ਕਿ ਇਸ ਸਾਰੀ ਬਾਣੀ ਦਾ ਦੋ-ਹਰਫ਼ਾ ‘ਮੁਖ ਭਾਵ’ ‘ਰਹਾਉ’ ਵਿਚ ਹੈ ਅਤੇ ਸਾਰੀਆਂ ੨੪ ਅਸਟਪਦੀਆਂ ਇਸ ‘ਮੁਖ ਭਾਵ’ ਦੀ ਵਿਆਖਿਆ ਹਨ ।
ਸੋ ‘ਸੁਖਮਨੀ’ ਦਾ ‘ਮੁਖ ਭਾਵ’ ਹੇਠ-ਲਿਖੀਆਂ ਤੁਕਾਂ ਹਨ: ਸੁਖਮਨੀ ਸੁਖ ਅੰਮਿ੍ਰਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥ ਪ੍ਰਭੂ ਦਾ ਨਾਮ ਸਭ ਸੁਖਾਂ ਦਾ ਮੂਲ ਹੈ ਤੇ ਇਹ ਮਿਲਦਾ ਹੈ ਗੁਰਮੁਖਾਂ ਤੋਂ, ਕਿਉਂਕਿ ਇਹ ਵੱਸਦਾ ਹੀ ਉਹਨਾਂ ਦੇ ਹਿਰਦੇ ਵਿਚ ਹੈ ।
ਸਾਰੀ ‘ਸੁਖਮਨੀ’ ਇਸੇ ਖਿ਼ਆਲ ਦੀ ਵਿਆਖਿਆ ਹੈ ।
ਸੁਖਮਨੀ ਦੀ ਭਾਵ-ਲੜੀ (੧) ਅਕਾਲ-ਪੁਰਖ ਦੇ ਨਾਮ ਦਾ ਸਿਮਰਨ ਹੋਰ ਸਾਰੇ ਧਾਰਮਿਕ ਕੰਮਾਂ ਨਾਲੋਂ ਸ੍ਰੇਸ਼ਟ ਹੈ ।
(ਅਸਟਪਦੀਆਂ ਨੰ: ੧, ੨, ੩) ।
(੨) ਮਾਇਆ ਵਿਚ ਫਸੇ ਜੀਵ ਉਤੇ ਰੱਬ ਵਲੋਂ ਹੀ ਮੇਹਰ ਹੋਵੇ ਤਾਂ ਹੀ ਇਸ ਨੂੰ ਨਾਮ ਦੀ ਦਾਤਿ ਮਿਲਦੀ ਹੈ; ਕਿਉਂਕਿ ਮਾਇਆ ਦੇ ਕਈ ਕੌਤਕ ਇਸ ਨੂੰ ਮੋਂਹਦੇ ਰਹਿੰਦੇ ਹਨ ।
(ਅ: ੪, ੫, ੬) ।
(੩) ਜਦੋਂ ਪ੍ਰਭੂ ਦੀ ਮੇਹਰ ਹੁੰਦੀ ਹੈ ਤਾਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ‘ਨਾਮ’ ਦੀ ਬਰਕਤਿ ਹਾਸਲ ਕਰਦਾ ਹੈ ।
ਉਹ ਗੁਰਮੁਖ ਉੱਚੀ ਕਰਣੀ ਵਾਲੇ ਹੁੰਦੇ ਹਨ, ਉਹਨਾਂ ਨੂੰ ਸਾਧੂ ਕਹੋ, ਚਾਹੇ ਬ੍ਰਹਮ ਗਿਆਨੀ, ਚਾਹੇ ਕੋਈ ਹੋਰ ਨਾਮ ਰੱਖ ਲਵੋ, ਪਰ ਉਹਨਾਂ ਦੀ ਆਤਮਾ ਸਦਾ ਪਰਮਾਤਮਾ ਦੇ ਨਾਲ ਇਕ-ਰੂਪ ਹੈ ।
(ਅ: ੭, ੮, ੯) ।
(੪) ਉਸ ਅਕਾਲ ਪੁਰਖ ਦੀ ਉਸਤਤਿ ਜਗਤ ਦੇ ਸਾਰੇ ਹੀ ਜੀਵ ਕਰ ਰਹੇ ਹਨ, ਉਹ ਹਰ ਥਾਂ ਵਿਆਪਕ ਹੈ, ਹਰੇਕ ਜੀਵ ਨੂੰ ਉਸ ਪਾਸੋਂ ਸੱਤਿਆ ਮਿਲਦੀ ਹੈ ।
(ਅ: ੧੦, ੧੧) ।
(੫) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਵਡਭਾਗੀ ਨੇ ਆਪਣੇ ਜੀਵਨ ਵਿਚ ਹੋਰ ਭੀ ਖਿ਼ਆਲ ਰੱਖਣਾ ਹੈਕਿ (ੳ) ਸੁਭਾਉ ਗਰੀਬੀ ਵਾਲਾ ਰਹੇ, (ਅ: ੧੨); (ਅ) ਨਿੰਦਿਆ ਕਰਨ ਤੋਂ ਬਚਿਆ ਰਹੇ, (ਅ: ੧੩); (ੲ) ਇਕ ਅਕਾਲ-ਪੁਰਖ ਤੇ ਟੇਕ ਰੱਖੇ, ਹਰੇਕ ਜੀਵ ਦੀਆਂ ਲੋੜਾਂ ਜਾਣਨ ਤੇ ਪੂਰਨ ਕਰਨ ਵਾਲਾ ਇਕ ਪ੍ਰਭੂ ਹੀ ਹੈ ।
(ਅ: ੧੪, ੧੫) ।
(੬) ਉਹ ਅਕਾਲ ਪੁਰਖ ਕੈਸਾ ਹੈ ?
ਸਭ ਵਿਚ ਵੱਸਦਾ ਹੋਇਆ ਭੀ ਮਾਇਆ ਤੋਂ ਨਿਰਲੇਪ ਹੈ (ਅ: ੧੬) ।
ਸਦਾ ਕਾਇਮ ਰਹਿਣ ਵਾਲਾ ਹੈ (ਅ: ੧੭) ।
ਸਤਿਗੁਰੂ ਦੀ ਸਰਣ ਪਿਆਂ ਉਸ ਪ੍ਰਭੂ ਦਾ ਪਰਕਾਸ਼ ਹਿਰਦੇ ਵਿਚ ਹੁੰਦਾ ਹੈ (ਅ: ੧੮) ।
(੭) ਪ੍ਰਭੂ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਮਨੁੱਖ ਦੇ ਨਾਲ ਨਿਭਦਾ ਹੈ (ਅ: ੧੯); ਪ੍ਰਭੂ ਦੇ ਦਰ ਉਤੇ ਅਰਜੋਈ ਕੀਤਿਆਂ ਇਸ ਧਨ ਦੀ ਪ੍ਰਾਪਤੀ ਹੁੰਦੀ ਹੈ (ਅ: ੨੦) ।
(੮) ਨਿਰਗੁਣ-ਰੂਪ ਪ੍ਰਭੂ ਨੇ ਆਪ ਹੀ ਜਗਤ-ਰੂਪ ਆਪਣਾ ਸਰਗੁਣ ਸਰੂਪ ਬਣਾਇਆ ਹੈ ਤੇ ਹਰ ਥਾਂ ਉਹ ਆਪ ਹੀ ਵਿਆਪਕ ਹੈ, ਕੋਈ ਹੋਰ ਨਹੀਂ (ਅ: ੨੧, ੨੨) ।
ਜਦੋਂ ਮਨੁੱਖ ਨੂੰ ਸਤਿਗੁਰੂ ਦਾ ਗਿਆਨ-ਰੂਪ ਸੁਰਮਾ ਮਿਲਦਾ ਹੈ, ਤਦੋਂ ਹੀ ਇਸ ਦੇ ਮਨ ਵਿਚ ਇਹ ਚਾਨਣ ਹੁੰਦਾ ਹੈ ਕਿ ਪ੍ਰਭੂ ਹਰ ਥਾਂ ਹੈ (ਅ: ੨੩) ।
(੯) ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ ਸਿਮਰਿਆਂ ਬੇਅੰਤ ਗੁਣ ਹਾਸਲ ਹੋ ਜਾਂਦੇ ਹਨ, ਇਸ ਵਾਸਤੇ ‘ਨਾਮ’ ਸੁਖਾਂ ਦੀ ਮਣੀ (ਸੁਖਮਨੀ) ਹੈ ।
ਗਉੜੀ ਸੁਖਮਨੀ ਮਃ ੫ ॥ ਇਸ ਬਾਣੀ ਦਾ ਨਾਮ ਹੈ ‘ਸੁਖਮਨੀ’ ਅਤੇ ਇਹ ਗਉੜੀ ਰਾਗ ਵਿਚ ਦਰਜ ਹੈ ।
ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ ।