ਸਲੋਕੁ ॥
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥

Sahib Singh
ਨਿਧਿ = ਖ਼ਜ਼ਾਨਾ ।
ਅਖਰੁ = {ਅ˜ਰ}—੧. ਅਵਿਨਾਸ਼ੀ ਪ੍ਰਭੂ ੨. ਪ੍ਰਭੂ ਦਾ ਹੁਕਮ ।
ਮਨਿ = ਮਨ ਵਿਚ ।
ਨਿਹਾਲ = ਆਨੰਦਿਤ, ਖਿੜਿਆ ਹੋਇਆ ।੧ ।
ਪਉੜੀ: = ਅਖਰ ਮਹਿ = ਹੁਕਮ ਵਿਚ ।
ਪ੍ਰਭਿ = ਪ੍ਰਭੂ ਨੇ ।
ਧਾਰੇ = ਅਸਥਾਪਨ ਕੀਤੇ ।
ਅਖਰ ਕਰਿ = ਹੁਕਮ ਕਰ ਕੇ, ਹੁਕਮ ਦੀ ਰਾਹੀਂ ।
ਕਰਿ ਬੇਦ = ਵੇਦ ਬਣਾ ਕੇ ।
ਨਾਦ = ਆਵਾਜ਼, ਰਾਗ, ਕੀਰਤਨ ।
ਵਖ´ਾਨਾ = ਉਪਦੇਸ਼, ਵਿਆਖਿਆ ।
ਭੈ = ਦੁਨੀਆ ਵਾਲੇ ਡਰ ।
ਅਖਰ ਹੈ = ਅੱਖਰ ਦਾ (ਪਸਾਰਾ) ਹੈ, ਹੁਕਮ ਦਾ ਪਸਾਰਾ ਹੈ ।
ਕਿਰਤਿ = {øÄਯ} ਕਰਨ = ਜੋਗ ।੪੫ ।
    
Sahib Singh
ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀ ਤੇਰੀ ਸਰਨ ਆਏ ਹਾਂ ।
ਹੇ ਨਾਨਕ! (ਆਖ)ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ।੧ ।
ਪਉੜੀ:- ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ ।
ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ ।
ਸਾਰੇ ਸ਼ਾਸਤ੍ਰ ਸਿਮਿ੍ਰਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ ।
ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮਿ੍ਰਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ ।
ਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ ।
(ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ—ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦਿ੍ਰੱਸ਼ ਹੈ ।
ਹੇ ਨਾਨਕ! ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ, ਪਰ (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ ।੫੪ ।
Follow us on Twitter Facebook Tumblr Reddit Instagram Youtube