ਸਲੋਕੁ ॥
ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥
Sahib Singh
ਵਾਸੁਦੇਵ = {ਵਸੁਦੇਵ ਦਾ ਪੁਤ੍ਰ, ਕਿ੍ਰਸ਼ਨ ਜੀ} ਪਰਮਾਤਮਾ ।
ਊਨ = ਅਣਹੋਂਦ, ਊਣਤਾ ।
ਕਤਹੂ ਠਾਇ = ਕਿਸੇ ਥਾਂ ਵਿਚ ।
ਕਾਇ ਦੁਰਾਇ = ਕੇਹੜਾ ਲੁਕਾਉ ?
ਠਾਉ = ਥਾਂ ।
ਠਾਇ = ਥਾਂ ।
ਵਿਚ ।੧ ।
ਪਉੜੀ: = ਕਾਹੂ = ਕਿਸੇ ਨਾਲ ।
ਸਮਾਹੂ = ਵਿਆਪਕ ਹੈ ।
ਰਵਿਆ = ਮੌਜੂਦ ਹੈ ।
ਗਵਿਆ = ਗਮਨ ਕੀਆ,ਪਹੁੰਚ ਹਾਸਲ ਕੀਤੀ ।
ਵਰਨ = ਰੰਗ, ਜਾਤਿ = ਪਾਤ ।
ਚਿਹਨ = ਨਿਸ਼ਾਨ, ਰੂਪ = ਰੇਖ ।
ਸਗਲਹ ਤੇ = ਸਭ (ਜਾਤਿ = ਪਾਤਿ, ਰੂਪ-ਰੇਖ) ਤੋਂ ।
ਰਹਤਾ = ਵੱਖਰਾ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
{ਨੋਟ: = ਤੀਜੀ ਚੌਥੀ ਤੁਕ ਦਾ ਅਰਥ ਇਕੱਠਾ ਹੀ ਕਰਨਾ ਹੈ ਤੇ ਚੌਥੀ ਤੁਕ ਤੋਂ ਸ਼ੁਰੂ ਕਰਨਾ ਹੈ} ।੪੬ ।

ਹੇ ਨਾਨਕ! ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ ।
ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ।੧ ।
ਪਉੜੀ:- ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ, (ਇਸ ਵਾਸਤੇ) ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ ।
ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ, ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ ।
ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ) ।
(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ, ਉਸ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ ।੪੬ ।