ਸਲੋਕੁ ॥
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥
Sahib Singh
ਰੋਸ = ਗੁੱਸਾ ।
ਆਪਨ ਆਪੁ = ਆਪਣੇ ਆਪ ਨੂੰ ।
ਨਿਮਾਨਾ = ਧੀਰੇ ਸੁਭਾਵ ਵਾਲਾ ।
ਜਗਿ = ਜਗਤ ਵਿਚ ।
ਨਦਰੀ = ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ।੧ ।
ਪਉੜੀ: = ਰੇਨ = ਚਰਨ-ਧੂੜ ।
ਸਭ = ਸਾਰੀ ਲੁਕਾਈ ।
ਜਾ ਕੀ = ਜਿਸ (ਗੁਰੂ) ਦੀ ।
ਤਜਿ = ਤਿਆਗ ।
ਬਾਕੀ = (ਮਨ ਵਿਚ ਇਕੱਠੇ ਹੋ ਚੁੱਕੇ ਕ੍ਰੋਧ ਦੇ ਸੰਸਕਾਰਾਂ ਦਾ) ਲੇਖਾ ।
ਰਣਿ = ਰਣ ਵਿਚ, ਇਸ ਜਗਤ = ਰਣ-ਭੂਮੀ ਵਿਚ ।
ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ ।
ਸੀਝਹਿ = ਕਾਮਯਾਬ ਹੋਵੇਂਗਾ ।
ਜਉ = ਜੇ ।
ਰਹਤ ਰਹਤ = ਰਹਿੰਦੇ ਰਹਿੰਦੇ, ਸਹਜੇ ਸਹਜੇ ।
ਰਹਿ ਜਾਹਿ = ਮੁੱਕ ਜਾਂਦੇ ਹਨ ।
ਸਬਦਿ = ਸ਼ਬਦ ਵਿਚ (ਜੁੜਿਆਂ) ।
ਅਪਾਰਾ = ਬੇਅੰਤ ।
ਰਾਤੇ = ਰੰਗੇ ਹੋਏ ।
ਮਾਤੇ = ਮਸਤ ।
ਗੁਰਿ = ਗੁਰੂ ਨੇ ।੪੪ ।

(ਹੇ ਭਾਈ!) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ) ।
ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ।੧ ।
ਪਉੜੀ:- ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ, ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ ।
ਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ, ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੇਂਗਾ ।
ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ ।
ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤਿ ਦਿੱਤੀ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ) ।੪੪ ।