ਸਲੋਕੁ ॥
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥

Sahib Singh
ਦਾਸਹਿ = ਦਾਸਾਂ ਨੇ ।
ਨਿਹਾਰਿਆ = ਵੇਖਿਆ ਹੈ ।
ਅਧਾਰ = ਆਸਰਾ ।੧ ।
ਪਉੜੀ: = ਅਗਨਤ = ਅ-ਗਨਤ, ਜੋ ਗਿਣੇ ਨਾ ਜਾ ਸਕਣ ।
ਦੈਨਹਾਰੁ = ਦਾਤਾਰ ।
ਤਾਹਿ = ਉਸ ਨੂੰ ।
ਮੀਤਾ = ਹੇ ਮਿੱਤਰ !
ਪ੍ਰਭਿ = ਪ੍ਰਭੂ ਨੇ ।
ਬੰਧੁ = ਬੰਨ੍ਹ, ਡੱਕਾ, ਰੋਕ ।
ਧ੍ਰਾਪੇ = ਰੱਜ ਜਾਂਦੇ ਹਨ ।
ਤੇ ਤੇ = ਉਹ ਉਹ ਬੰਦੇ ।੩੪ ।
    
Sahib Singh
ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸਚਾ ਕਰ ਲਿਆ ਹੈ) ਕਿ ਹਰੇਕ ਦਾਤਿ ਪ੍ਰਭੂ ਆਪ ਹੀ ਦੇਣ ਵਾਲਾ ਹੈ (ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸ ਨੂੰ ਯਾਦ ਕਰਦੇ ਹਨ ।੧ ।
ਪਉੜੀ:- ਇਕ ਪ੍ਰਭੂ ਹੀ (ਐਸਾ) ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ ਸਮਰਥ ਹੈ, ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿਚ ਤੋਟ ਨਹੀਂ ਆਉਂਦੀ ।
ਹੇ ਮੂਰਖ ਮਨ! ਤੂੰ ਸਦਾ ਦਾਤਾਰ ਨੂੰ ਕਿਉਂ ਭੁਲਾਂਦਾ ਹੈਂ ਜੋ ਸਦਾ ਤੇਰੇ ਸਿਰ ਤੇ ਮੌਜੂਦ ਹੈ ?
ਪਰ ਹੇ ਮਿੱਤਰ! ਕਿਸੇ ਜੀਵ ਨੂੰ ਇਹ ਦੋਸ਼ ਭੀ ਨਹੀਂ ਦਿੱਤਾ ਜਾ ਸਕਦਾ (ਕਿ ਮਾਇਆ ਦੇ ਮੋਹ ਵਿਚ ਫਸ ਕੇ ਤੂੰ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈਂ, ਅਸਲ ਗੱਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿਚ) ਪ੍ਰਭੂ ਨੇ ਆਪ ਹੀ ਮਾਇਆ ਦੀ ਮੋਹ ਦਾ ਬੰਨ੍ਹ ਬਣਾ ਦਿੱਤਾ ਹੈ ।
ਹੇ ਨਾਨਕ! (ਆਖ—) ਹੇ ਪ੍ਰਭੂ! ਜਿਨ੍ਹਾਂ ਬੰਦਿਆਂ ਦੇ ਦਿਲ ਵਿਚੋਂ ਤੂੰ ਆਪ ਹੀ (ਮਾਇਆ ਦੇ ਮੋਹ ਦੀਆਂ) ਚੋਭਾਂ ਦੂਰ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ ਮਾਇਆ ਵਲੋਂ ਰੱਜ ਜਾਂਦੇ ਹਨ (ਤ੍ਰਿਸ਼ਨਾ ਮੁਕਾ ਲੈਂਦੇ ਹਨ) ।੩੪ ।
Follow us on Twitter Facebook Tumblr Reddit Instagram Youtube