ਸਲੋਕੁ ॥
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥
Sahib Singh
ਅਰਪਉ = ਮੈਂ ਭੇਟਾ ਕਰ ਦਿਆਂ ।
ਮੋਹਿ = ਮੈਨੂੰ ।
ਜੋਹ = ਤੱਕ, ਘੂਰੀ ।੧ ।
ਪਉੜੀ: = ਨਿਧਿ = ਖ਼ਜ਼ਾਨਾ ।
ਤਪਤਿ = ਸੜਨ, ਤਪਸ਼ ।
ਤ੍ਰਾਸ = ਡਰ ।
ਪੰਥ = ਰਸਤਾ ।
ਜਾਸੁ ਮਨਿ = ਜਿਸ ਦੇ ਮਨ ਵਿਚ ।
ਮਹਲੀ = ਪ੍ਰਭੂ ਦੇ ਘਰ ਵਿਚ ।
ਠਾਉ = ਥਾਂ ।
ਤਾਹ ਸੰਗਿ = ਤੇਰੇ ਨਾਲ ।
ਤਾਤਾ = ਸਾੜਾ, ਕਲੇਸ਼ ।
ਆਪਹਿ = ਆਪ ਹੀ ।੩੨ ।
ਮੋਹਿ = ਮੈਨੂੰ ।
ਜੋਹ = ਤੱਕ, ਘੂਰੀ ।੧ ।
ਪਉੜੀ: = ਨਿਧਿ = ਖ਼ਜ਼ਾਨਾ ।
ਤਪਤਿ = ਸੜਨ, ਤਪਸ਼ ।
ਤ੍ਰਾਸ = ਡਰ ।
ਪੰਥ = ਰਸਤਾ ।
ਜਾਸੁ ਮਨਿ = ਜਿਸ ਦੇ ਮਨ ਵਿਚ ।
ਮਹਲੀ = ਪ੍ਰਭੂ ਦੇ ਘਰ ਵਿਚ ।
ਠਾਉ = ਥਾਂ ।
ਤਾਹ ਸੰਗਿ = ਤੇਰੇ ਨਾਲ ।
ਤਾਤਾ = ਸਾੜਾ, ਕਲੇਸ਼ ।
ਆਪਹਿ = ਆਪ ਹੀ ।੩੨ ।
Sahib Singh
ਹੇ ਨਾਨਕ! (ਆਖ—) ਜੇਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ, ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ, (ਕਿਉਂਕਿ ਪ੍ਰਭੂ ਦੇ ਮਿਲਿਆਂ) ਮਨ ਦੀ ਭਟਕਣਾ ਤੇ ਸਹਮ ਦੂਰ ਹੋ ਜਾਂਦਾ ਹੈ, ਜਮ ਦੀ ਘੂਰੀ ਭੀ ਮੁੱਕ ਜਾਂਦੀ ਹੈ, (ਮੌਤ ਦਾ ਸਹਮ ਭੀ ਖ਼ਤਮ ਹੋ ਜਾਂਦਾ ਹੈ) ।੧ ।
ਪਉੜੀ:- (ਹੇ ਭਾਈ!) ਉਸ ਗੋਬਿੰਦ ਰਾਇ ਨਾਲ ਪਿਆਰ ਪਾ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਮਨ-ਇੱਛਤਫਲ ਹਾਸਲ ਕਰੇਂਗਾ, ਤੇਰੇ ਮਨ ਦੀ (ਤ੍ਰਿਸ਼ਨਾ-ਅੱਗ ਦੀ) ਤਪਸ਼ ਦੂਰ ਹੋ ਜਾਏਗੀ ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ (ਮੌਤ ਦਾ ਸਹਮ ਮੁੱਕ ਜਾਂਦਾ ਹੈ) ।
(ਹੇ ਭਾਈ! ਨਾਮ ਦੀ ਬਰਕਤਿ ਨਾਲ) ਉੱਚੀ ਆਤਮਕ ਹਾਸਲ ਕਰੇਂਗਾ, ਤੇਰੀ ਅਕਲ ਰੌਸ਼ਨ ਹੋ ਜਾਏਗੀ ਪ੍ਰਭੂ-ਚਰਨਾਂ ਵਿਚ ਤੇਰੀ ਸੁਰਤਿ ਟਿਕੀ ਰਹੇਗੀ ।
(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ; ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ! ਇਹੀ ਅੰਤ ਤੇਰੇ ਕੰਮ ਆਵੇਗਾ ।
(ਪ੍ਰਭੂ ਦਾ ਹੋ ਰਹੁ) ਜਦੋਂ ਪ੍ਰਭੂ ਆਪ ਦੁੱਖ-ਕਲੇਸ਼ ਦੂਰ ਕਰਨ ਵਾਲਾ (ਸਿਰ ਉਤੇ) ਹੋਵੇ ਤਾਂ ਕੋਈ ਮਾਨਸਕ ਕਲੇਸ਼ ਰਹਿ ਨਹੀਂ ਸਕਦਾ ।
ਹੇ ਨਾਨਕ! (ਆਖ—) ਪ੍ਰਭੂ ਆਪ ਮਾਪਿਆਂ ਵਾਂਗ ਸਾਡੀ ਪਾਲਣਾ ਕਰਦਾ ਹੈ ।੩੨ ।