ਸਲੋਕੁ ॥
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥

Sahib Singh
ਝਾਲਾਘੇ = ਸਵੇਰੇ, ਅੰਮਿ੍ਰਤ ਵੇਲੇ ।
ਉਠਿ = ਉਠ ਕੇ ।
ਨਿਸਿ = ਰਾਤ ।
ਬਾਸੁਰ = ਦਿਨ ।
ਕਾਰਾ = ਝੋਰਾ, ਚਿੰਤਾ = ਫ਼ਿਕਰ ।
ਨ ਬਿਆਪਈ = ਜ਼ੋਰ ਨਹੀਂ ਪਾ ਸਕੇਗਾ ।
ਉਪਾਧਿ = ਝਗੜੇ ਆਦਿਕ ਦਾ ਸੁਭਾਉ ।੧ ।
ਪਉੜੀ: = ਸਾਕਤ = ਮਾਇਆ-ਗ੍ਰਸਿਆ ਜੀਵ, ਰੱਬ ਨਾਲੋਂ ਟੁੱਟਾ ਹੋੲਆ ।
ਬੀਆ = ਦੂਜਾ ।
ਕਸੰਮਲ = ਪਾਪ, ਕਸਮਲ ।
ਮਨੂਆ = ਮਨ ਦੇ ।
ਦ੍ਰüਸਟਾਈ = ਦੁਸ਼ਟ, ਮੰਦੇ ਖਿ਼ਆਲ ।
ਗੁਸਾਈ = ਧਰਤੀ ਦਾ ਖਸਮ, ਪ੍ਰਭੂ ।੨੫ ।
    
Sahib Singh
ਹੇ ਨਾਨਕ! (ਆਖ—ਹੇ ਭਾਈ!) ਅੰਮਿ੍ਰਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ ।
ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ।੧ ।
(ਹੇ ਵਣਜਾਰੇ ਜੀਵ!) ਪਰਮਾਤਮਾ ਦੇ ਨਾਮ ਨਾਲ ਵਣਜ ਕਰ, ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ ।
ਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ, ਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ ।
ਹੇ ਭਾਈ! ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਿਆਂ, ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ ।
ਹੇ ਨਾਨਕ! ਜਿਸ ਮਨੁੱਖ ਉਤੇ ਸਿ੍ਰਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ, ਤੇ) ਉਸ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ ।੨੫ ।
Follow us on Twitter Facebook Tumblr Reddit Instagram Youtube