ਸਲੋਕੁ ॥
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥

Sahib Singh
ਅੰਤਰਿ = ਅੰਦਰ ।
ਈਤ ਊਤ ਕੇ ਮੀਤ = ਲੋਕ ਪਰਲੋਕ ਵਿਚ ਸਾਥ ਦੇਣ ਵਾਲਾ ਮਿੱਤਰ ।
ਗੁਰਿ = ਗੁਰੂ ਨੇ ।
ਉਪਦੇਸਿਆ = ਨੇੜੇ ਵਿਖਾ ਦਿੱਤਾ ।੧ ।
ਪਉੜੀ: = ਤਾਸੁ ਕਉ = ਉਸ ਨੂੰ ।
ਬਿਖਿਆ = ਮਾਇਆ ।
ਚਾਰਿ ਛਿਅ = ਦਸ ।
ਸਭੁ ਕੋਇ = ਹਰੇਕ ਜੀਵ ।
ਕਾ ਕੋ = ਕਿਸ ਦਾ ?
    ਕਿਸੇ ਦਾ ਨਹੀਂ ।
ਸੁਤ = ਪੁੱਤਰ ।
ਬਨਿਤਾ = ਇਸਤ੍ਰੀ ।
ਸੰਚਿ = ਇਕੱਠੀ ਕਰ ।
ਪਤਿ = ਇੱਜ਼ਤ ।
ਅਪੁਨੈ ਘਰਿ = ਅਪਨੇ ਘਰ ਵਿਚ, ਜਿਸ ਘਰ ਵਿਚੋਂ ਕੋਈ ਕੱਢ ਨਹੀਂ ਸਕੇਗਾ ।
ਕਲਿ = ਇਸ ਸਮੇ ਵਿਚ, ਜਨਮ ਲੈ ਕੇ, ਜਗਤ ਵਿਚ ਆ ਕੇ ।
ਤੇ ਤੇ = ਉਹ ਉਹ ਬੰਦੇ ।੧ ।
    
Sahib Singh
ਜਿਸ ਮਨੁੱਖ ਨੂੰ ਪੂਰਾ ਗੁਰੂ ਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਨੇੜੇ ਵਿਖਾ ਦੇਂਦਾ ਹੈ ।
ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ ।
ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ।੧ ।
ਪਉੜੀ:- ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ ।
ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ ।
ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ ।
ਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ ।
(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ, ਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ ।
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ।੧੫ ।
Follow us on Twitter Facebook Tumblr Reddit Instagram Youtube