ਸਲੋਕੁ ॥
ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥
ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥

Sahib Singh
ਯਾਸੁ = ਜਾਸੁ, ਜਿਸ ਨੂੰ ।
ਮਨਿ = ਮਨ ਵਿਚ ।
ਦੂਜਾ ਭਾਉ = ਕਿਸੇ ਹੋਰ ਨਾਲ ਪਿਆਰ ।
ਤਿ੍ਰਸਨਾ = ਮਾਇਆ ਦਾ ਲਾਲਚ ।
ਨਾਮਿ = ਨਾਮ ਵਿਚ ।
ਸਮਾਉ = ਲੀਨ ਹੋਵੋ ।੧ ।
ਪਉੜੀ: = ਜਾਰਉ = ਜਾਰਹੁ, ਸਾੜ ਦਿਉ ।
ਦੋਊ = ਦੂਜਾ ਭਾਵ ।
ਤਿਸਹਿ = ਇਸ (ਦੁਰਮਤਿ) ਨੂੰ ।
ਸੋਊ = ਟਿਕੋਗੇ ।
ਮਨਹਿ = ਮਨ ਵਿਚ ।
ਨ ਹਾਰੀਐ = ਵਿਅਰਥ ਨਹੀਂ ਜਾਇਗਾ ।
ਟੇਕ = ਆਸਰਾ ।
ਤਿਹ = ਉਸ ਨੇ ।
ਹੀਅਰੈ = ਹਿਰਦੇ ਵਿਚ ।੧੪ ।
    
Sahib Singh
ਹੇ ਨਾਨਕ! ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਪ੍ਰਭੂ ਤੋਂ ਲਾਂਭੇ) ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ, ਮਾਇਆ ਦਾ ਲਾਲਚ (ਤੇ ਲਾਲਚ ਤੋਂ ਪੈਦਾ ਹੋਇਆ) ਦੁਖ ਕਲੇਸ਼ ਮਿਟ ਜਾਂਦਾ ਹੈ, ਉਸ ਦੇ ਨਾਮ ਵਿਚ ਟਿਕੇ ਰਹੋ ।੧ ।
ਪਉੜੀ:- (ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ, ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ ।
ਜਾ ਕੇ ਸੰਤਾਂ ਦੀ ਸਰਨੀ ਪਵੋ, ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ ।
ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ, ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ ।
ਹੇ ਨਾਨਕ! ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ ।
ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ।੧੪ ।
Follow us on Twitter Facebook Tumblr Reddit Instagram Youtube