ਸਲੋਕੁ ॥
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥
ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥

Sahib Singh
ਰਸੁ = ਆਨੰਦ ।
ਜਿਹ = ਜਿਨ੍ਹਾਂ ਨੇ ।
ਸਹਜੇ = ਸਹਜਿ, ਅਡੋਲਤਾ ਵਿਚ (ਟਿਕ ਕੇ) ।
ਧਨਿ = ਧੰਨ, ਭਾਗਾਂ ਵਾਲੇ ।
ਪਰਵਾਣੁ = ਕਬੂਲ ।੧ ।
ਪਉੜੀ: = ਤਾਹੂ ਕੋ = ਉਸ ਦਾ ।
ਗਨੀਐ = ਸਮਝਣਾ ਚਾਹੀਦਾ ਹੈ ।
ਜਾਸੁ ਰਸਨ = ਜਿਸ ਦੀ ਜੀਭ ।
ਜਸੁ = ਸਿਫ਼ਤਿ = ਸਾਲਾਹ ।
ਭਨੀਐ = ਉਚਾਰਦੀ ਹੈ ।
ਸਾਧੂ = ਗੁਰੂ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਰੰਗੇ = ਰੰਗ ਵਿਚ, ਪਿਆਰ ਨਾਲ ।
ਨਾਮਹਿ = ਨਾਮ ਵਿਚ ।
ਰਾਤਾ = ਮਸਤ ।
ਮਇਆ = ਮਿਹਰ, ਦਇਆ ।
ਬਿਧਾਤਾ = ਬਿਧਾਤੇ ਦੀ, ਸਿਰਜਣਹਾਰ ਦੀ ।
ਏਕਹਿ ਆਵਨ = ਇਕੋ ਵਾਰੀ ਜਨਮ ।
ਦਰਸਿ = ਦੀਦਾਰ ਵਿਚ ।੧੩ ।
    
Sahib Singh
ਹੇ ਨਾਨਕ! ਜੇਹੜੇ ਬੰਦੇ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਯਾਦ ਦਾ ਸੁਆਦ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਹੈ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਹੀ ਜਗਤ ਵਿਚ ਜੰਮਣਾ ਸਫਲ ਹੈ ।੧।ਪਉੜੀ:- (ਜਗਤ ਵਿਚ) ਉਸੇ ਮਨੁੱਖ ਦਾ ਆਉਣਾ ਨੇਪਰੇ ਚੜਿ੍ਹਆ ਜਾਣੋ, ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੀ ਹੈ ।
(ਜੇਹੜੇ ਬੰਦੇ) ਗੁਰੂ ਦੀ ਹਜ਼ੂਰੀ ਵਿਚ ਆ ਟਿਕਦੇ ਹਨ, ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ ।
ਜਿਸ ਮਨੁੱਖ ਉਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਜਗਤ ਵਿਚ ਉਹੀ) ਆਇਆ ਸਮਝੋ ।
ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ, (ਜਗਤ ਵਿਚ) ਉਸ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ ।੧੩ ।
Follow us on Twitter Facebook Tumblr Reddit Instagram Youtube