ਸਲੋਕੁ ॥
ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥
ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥

Sahib Singh
ਜਾਸੁ ਕੇ = ਜਿਸ ਮਨੁੱਖ ਦੇ ।
ਗੂੜਾ ਰੰਗ = ਪੱਕਾ (ਮਜੀਠੀ) ਰੰਗ (ਕਸੁੰਭੇ ਵਰਗਾ ਕੱਚਾ ਨਹੀਂ) ।੧ ।
ਪਉੜੀ: = ਰਸਨਾ = ਜੀਭ (ਨਾਲ) ।
ਰੇ ਰੇ = ਓਇ !
    ਓਇ !
    (ਭਾਵ, ਅਨਾਦਰੀ ਦੇ ਬਚਨ, ਦੁਰਕਾਰਨ ਦੇ ਬੋਲ) ।
ਸੁਭ = ਚੰਗਾ ।
ਮਸਤਕਿ = ਮੱਥੇ ਤੇ ।
ਕਰਮੁ = ਪ੍ਰਭੂ ਦੀ ਬਖ਼ਸ਼ਸ਼ ।
ਸੰਪੈ = ਧਨ = ਪਦਾਰਥ ।੧੦ ।
    
Sahib Singh
ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ।
ਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ) ਜੋ ਇਕ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਰੰਗ ਐਸਾ ਗੂੜ੍ਹਾ ਹੁੰਦਾ ਹੈ (ਕਿ ਮਜੀਠ ਦੇ ਰੰਗ ਵਾਂਗ ਕਦੇ ਉਤਰਦਾ ਹੀ ਨਹੀਂ) ।੧ ।
ਪਉੜੀ:- (ਹੇ ਭਾਈ!) ਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ, (ਇਸ ਤ੍ਰਹਾਂ) ਆਪਣੇ ਇਸ ਮਨ ਨੂੰ(ਪ੍ਰਭੂ-ਨਾਮ ਦੇ ਰੰਗ ਵਿਚ) ਰੰਗੋ! ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ, (ਸਗੋਂ) ਚੰਗਾ ਆਦਰ ਮਿਲੇਗਾ (ਕਹਿਣਗੇ)—ਆਓ ਬੈਠੋ! (ਹੇ ਭਾਈ!) ਜੇ ਤੂੰ ਨਾਮ ਵਿਚ ਮਨ ਰੰਗ ਲਏ ਤਾਂ ਤੈਨੂੰੂ ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਮਿਲ ਜਾਏਗਾ, ਨਾਹ ਜਨਮ ਮਰਨ ਦਾ ਗੇੜ ਰਹਿ ਜਾਏਗਾ, ਤੇ ਨਾਹ ਹੀ ਕਦੇ ਆਤਮਕ ਮੌਤ ਹੋਵੇਗੀ ।
ਪਰ ਹੇ ਨਾਨਕ! ਧੁਰੋਂ ਹੀ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ (ਉੱਘੜਦਾ) ਹੈ, ਉਸ ਦੇ ਹੀ ਹਿਰਦੇ-ਘਰ ਵਿਚ ਇਹ ਨਾਮ-ਧਨ ਇਕੱਠਾ ਹੁੰਦਾ ਹੈ ।੧੦ ।
Follow us on Twitter Facebook Tumblr Reddit Instagram Youtube