ਸਲੋਕੁ ॥
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥
ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥
Sahib Singh
ਹੁਕਮਿ = ਹੁਕਮ ਅਨੁਸਾਰ ।
ਆਗਿਆ = ਹੁਕਮ ।
ਭਿੰਨ = ਵੱਖਰਾ, ਆਕੀ ।
ਆਵਨ ਜਾਨਾ = ਜਨਮ ਮਰਨ ।
ਤਿਹ = ਉਸ ਦਾ ।
ਜਿਹ ਮਨਿ = ਜਿਸ ਦੇ ਮਨ ਵਿਚ ।੧ ।
ਪਉੜੀ: = ਏਊ ਜੀਅ = ਇਹ ਜੀਵ {ਬਹੁ-ਵਚਨ} ।
ਗ੍ਰਭ = ਜੂਨਾਂ ।
ਮਗਨ = ਮਸਤ ।
ਇਨਿ = ਇਸ ਨੇ ।
ਬਸਿ = ਵੱਸ ਵਿਚ ।
ਘਟੇ ਘਟਿ = ਘਟਿ ਘਟਿ, ਹਰੇਕ ਸਰੀਰ ਵਿਚ ।
ਏ = ਹੇ !
ਉਪਾਇਆ = ਇਲਾਜ ।
ਤਰਉ = ਤਰੳਂੁ, ਮੈਂ ਤਰਾਂ ।
ਬਿਖਮ = ਅੌਖੀ ।
ਨਿਕਟਿ = ਨੇੜੇ ।
ਮਾਏ = ਮਾਇਆ ।੭ ।
ਆਗਿਆ = ਹੁਕਮ ।
ਭਿੰਨ = ਵੱਖਰਾ, ਆਕੀ ।
ਆਵਨ ਜਾਨਾ = ਜਨਮ ਮਰਨ ।
ਤਿਹ = ਉਸ ਦਾ ।
ਜਿਹ ਮਨਿ = ਜਿਸ ਦੇ ਮਨ ਵਿਚ ।੧ ।
ਪਉੜੀ: = ਏਊ ਜੀਅ = ਇਹ ਜੀਵ {ਬਹੁ-ਵਚਨ} ।
ਗ੍ਰਭ = ਜੂਨਾਂ ।
ਮਗਨ = ਮਸਤ ।
ਇਨਿ = ਇਸ ਨੇ ।
ਬਸਿ = ਵੱਸ ਵਿਚ ।
ਘਟੇ ਘਟਿ = ਘਟਿ ਘਟਿ, ਹਰੇਕ ਸਰੀਰ ਵਿਚ ।
ਏ = ਹੇ !
ਉਪਾਇਆ = ਇਲਾਜ ।
ਤਰਉ = ਤਰੳਂੁ, ਮੈਂ ਤਰਾਂ ।
ਬਿਖਮ = ਅੌਖੀ ।
ਨਿਕਟਿ = ਨੇੜੇ ।
ਮਾਏ = ਮਾਇਆ ।੭ ।
Sahib Singh
ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ ।
ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ ।
ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ।੧ ।
ਪਉੜੀ:- ਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ, ਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ ।
ਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ, ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ ।
ਹੇ ਸੱਜਣ! ਕੋਈ ਐਸਾ ਇਲਾਜ ਦੱਸ, ਜਿਸ ਨਾਲ ਮੈਂ ਇਸ ਅੌਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ ।
ਹੇ ਨਾਨਕ! (ਆਖ—) ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚਮਿਲਾਂਦਾ ਹੈ, ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ।੭ ।