ਸਲੋਕੁ ॥
ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥
ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥

Sahib Singh
ਕੂਰ = ਕੂੜ, ਨਾਸਵੰਤ ।
ਧੂਰ = ਖੇਹ ।੧ ।
ਪਵੜੀ: = ਪੁਨੀਤ = ਪਵਿਤ੍ਰ ।
ਜਨੂਆ = ਦਾਸਾਂ ਦੀ ।
ਧਨਿ = ਭਾਗਾਂ ਵਾਲੇ ।
ਤੇਊ = ਉਹ ਬੰਦੇ ।
ਜਿਹ ਮਨੂਆ = ਜਿਨ੍ਹਾਂ ਦੇ ਮਨ ਵਿਚ ।
ਇਆ ਰੁਚ = ਇਸ (ਧੂਰ) ਦੀ ਤਾਂਘ ।
ਬਾਛਹਿ = ਚਾਹੁੰਦੇ ।
ਆਛਹਿ = ਚਾਹੁੰਦੇ ।
ਰਜ = ਚਰਨ = ਧੂੜ ।
ਰਾਚਹਿ = ਮਸਤ ਹੁੰਦੇ ਹਨ ।
ਧੰਧੇ = ਜੰਜਾਲ ।
ਤਾਹੂ = ਉਹਨਾਂ ਨੂੰ ।
ਅਨ ਕਤਹਿ = ਕਿਸੇ ਹੋਰ ਥਾਂ ।
ਹੀਐ = ਹਿਰਦੇ ਵਿਚ ।੪ ।
    
Sahib Singh
ਸਲੋਕ—(ਹੇ ਭਾਈ!) ਕਿਉਂ ਹਰ ਵੇਲੇ ਧਨ ਇਕੱਠਾ ਕਰਨ ਲਈ ਹੀ ਕੂਕਦੇ ਰਹਿੰਦੇ ਹੋ ?
ਮਾਇਆ ਦਾ ਮੋਹ ਤਾਂ ਝੂਠਾ ਹੀ ਹੈ (ਇਸ ਧਨ ਨੇ ਸਦਾ ਨਾਲ ਨਹੀਂ ਨਿਭਣਾ) ।
ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ।੧ ।
ਪਵੜੀ:- ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ ।
ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ ।
(ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ, ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ ।
ਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ, ਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ ।ਹੇ ਨਾਨਕ! ਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ, ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ ।੪ ।
Follow us on Twitter Facebook Tumblr Reddit Instagram Youtube