ਸਲੋਕੁ ॥
ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥
ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥
Sahib Singh
ਸੇਈ = ਉਹੀ ਬੰਦੇ ।
ਭਗਵੰਤ = ਧਨ ਵਾਲੇ ।
ਸੇ = ਉਹੀ ਬੰਦੇ ।
ਸੰਪੈ = ਧਨ ।
ਰਾਸਿ = ਪੂੰਜੀ ।
ਸੁਚਿ = ਆਤਮਕ ਪਵਿਤ੍ਰਤਾ ।
ਤਿਹ = ਉਹਨਾਂ ।੧ ।
ਪਵੜੀ: = ਸਤਿ = ਸਦਾ-ਥਿਰ ਰਹਿਣ ਵਾਲਾ ।
ਸੋਊ = ਉਹੀ ਬੰਦਾ ਜਿਸ ਨੂੰ ।
ਪਾਯੰ = ਪਾਂਦਾ ਹੈ ।
ਸੰਸੈ = ਸਹਸਾ, ਸਹਮ ।
ਭਰਮੁ = ਭਟਕਣਾ ।
ਬਿਆਪਤ = ਜ਼ੋਰ ਪਾਂਦਾ ।
ਤਾਹੂ ਕੋ = ਉਸ ਪ੍ਰਭੂ ਦਾ ਹੀ ।
ਜਾਪਤ = ਦਿੱਸਦਾ ਹੈ ।
ਇਹ = ਇਸ ਅਵਸਥਾ ਤਕ ।੩ ।
ਭਗਵੰਤ = ਧਨ ਵਾਲੇ ।
ਸੇ = ਉਹੀ ਬੰਦੇ ।
ਸੰਪੈ = ਧਨ ।
ਰਾਸਿ = ਪੂੰਜੀ ।
ਸੁਚਿ = ਆਤਮਕ ਪਵਿਤ੍ਰਤਾ ।
ਤਿਹ = ਉਹਨਾਂ ।੧ ।
ਪਵੜੀ: = ਸਤਿ = ਸਦਾ-ਥਿਰ ਰਹਿਣ ਵਾਲਾ ।
ਸੋਊ = ਉਹੀ ਬੰਦਾ ਜਿਸ ਨੂੰ ।
ਪਾਯੰ = ਪਾਂਦਾ ਹੈ ।
ਸੰਸੈ = ਸਹਸਾ, ਸਹਮ ।
ਭਰਮੁ = ਭਟਕਣਾ ।
ਬਿਆਪਤ = ਜ਼ੋਰ ਪਾਂਦਾ ।
ਤਾਹੂ ਕੋ = ਉਸ ਪ੍ਰਭੂ ਦਾ ਹੀ ।
ਜਾਪਤ = ਦਿੱਸਦਾ ਹੈ ।
ਇਹ = ਇਸ ਅਵਸਥਾ ਤਕ ।੩ ।
Sahib Singh
ਸਲੋਕ—(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ ।
ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ।੧ ।
ਪਵੜੀ:- ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ, ਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ ।
ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ, ਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤਿ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ ।
ਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ) ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ ।
ਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ ।
ਹੇ ਨਾਨਕ! (ਆਖ)—ਮੈਂ ਉਸ ਤੋਂ ਸਦਾ ਸਦਕੇ ਹਾਂ ।੩ ।