ਸਲੋਕੁ ॥
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥
Sahib Singh
ਆਕਾਰ = ਸਰੂਪ ।
ਨਿਰੰਕਾਰ = ਆਕਾਰ ਤੋਂ ਬਿਨਾ ।
ਗੁਨ = ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ੍ਵ) ।
ਨਿਰਗੁਨ = ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ ।
ਸਰਗੁਨ = ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਮੌਜੂਦ ਹਨ ।
ਏਕਹਿ = ਇਕੋ ਹੀ ।੧ ।
ਪਉੜੀ: = ਅਕਾਰਾ = ਜਗਤ-ਰਚਨਾ ।
ਸੂਤਿ = ਸੂਤਰ ਵਿਚ, ਹੁਕਮ ਵਿਚ ।
ਭਿੰਨ = ਵੱਖ ।
ਬਿਸਥਾਰ = ਖਿਲਾਰਾ ।
ਦਿ੍ਰਸਟਾਰੰ = ਦਿੱਸ ਪਿਆ ।
ਉਪਾਇਓ = ਉਤਪੱਤੀ ।
ਦੁਹੂ ਭਾਤਿ = ਜਨਮ ਤੇ ਮਰਨ ।

ਅਰਥ: ਸਲੋਕ:- ਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ ।
ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ ।
ਹੇ ਨਾਨਕ! ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, (ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ) ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ ।੧ ।
ਪਉੜੀ:- ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ ।
ਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ ।
ਪ੍ਰਭੂ ਨੇ ਆਪਣੇ ਅਦਿ੍ਰਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ, ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ ।
ਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ, ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ, ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ ।
ਹੇ ਨਾਨਕ! (ਆਖ—) ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ।੨ ।