ਪਉੜੀ ॥
ਓਅੰ ਸਾਧ ਸਤਿਗੁਰ ਨਮਸਕਾਰੰ ॥
ਆਦਿ ਮਧਿ ਅੰਤਿ ਨਿਰੰਕਾਰੰ ॥
ਆਪਹਿ ਸੁੰਨ ਆਪਹਿ ਸੁਖ ਆਸਨ ॥
ਆਪਹਿ ਸੁਨਤ ਆਪ ਹੀ ਜਾਸਨ ॥
ਆਪਨ ਆਪੁ ਆਪਹਿ ਉਪਾਇਓ ॥
ਆਪਹਿ ਬਾਪ ਆਪ ਹੀ ਮਾਇਓ ॥
ਆਪਹਿ ਸੂਖਮ ਆਪਹਿ ਅਸਥੂਲਾ ॥
ਲਖੀ ਨ ਜਾਈ ਨਾਨਕ ਲੀਲਾ ॥੧॥
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥
Sahib Singh
ਰਵਾਲਾ = ਚਰਨ = ਧੂੜ ।
ਰਹਾਉ = ਕੇਂਦਰੀ ਭਾਵ ।
ਰਹਾਉ = ਕੇਂਦਰੀ ਭਾਵ ।
Sahib Singh
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ ।
ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ।
ਨੋਟ: ਸਾਰੀ ਬਾਣੀ ਬਾਵਨ ਅੱਖਰੀ ਦਾ ਕੇਂਦਰੀ ਖਿ਼ਆਲ ਇਹਨਾਂ ਉਪਰਲੀਆਂ ਦੋ ਤੁਕਾਂ ਵਿਚ ਹੈ ।
ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ।
ਨੋਟ: ਸਾਰੀ ਬਾਣੀ ਬਾਵਨ ਅੱਖਰੀ ਦਾ ਕੇਂਦਰੀ ਖਿ਼ਆਲ ਇਹਨਾਂ ਉਪਰਲੀਆਂ ਦੋ ਤੁਕਾਂ ਵਿਚ ਹੈ ।