ਗਉੜੀ ਮਹਲਾ ੫ ॥
ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥

ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥
ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥

ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥

ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥

Sahib Singh
ਸਖੀਏ = ਹੇ ਸਹੇਲੀਏ !
    (ਹੇ ਸਤਸੰਗੀ ਸੱਜਣ!) !
ਮਿਲਿ = ਮਿਲ ਕੇ ।
ਕਰੇਹਾ = ਅਸੀ ਕਰੀਏ ।
ਮਨਾਇ ਲੈਹਿ = ਅਸੀ ਰਾਜ਼ੀ ਕਰ ਲਈਏ ।
ਕੰਤੈ = ਕੰਤ ਨੂੰ ।
ਤਿਆਗਿ = ਛੱਡ ਕੇ ।
ਕਰਿ = ਬਣਾ ਕੇ ।
ਠਗਉਰੀ = ਠਗ = ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ ਲੈਂਦਾ ਹੈ ।
ਮੋਹਹ = ਅਸੀ ਮੋਹ ਲਈਏ ।
ਸਾਧੂ ਮੰਤੈ = ਗੁਰੂ ਦੇ ਉਪਦੇਸ਼ ਨਾਲ ।
ਸਖੀ = ਹੇ ਸਹੇਲੀ !
ਵਸਿ = ਵੱਸ ਵਿਚ ।
ਭਗਵੰਤੈ = ਭਗਵਾਨ ਦੀ ।
ਜਰਾ = ਬੁਢੇਪਾ ।
ਮਰਣ = ਮੌਤ ।
ਨਿਵਾਰੈ = ਦੂਰ ਕਰਦਾ ਹੈ ।
ਪੁਨੀਤ = ਪਵਿਤ੍ਰ ।
ਜੰਤੈ = ਜੀਵ ਨੂੰ ।੧ ।
ਮਤਾਂਤੁ = ਸਲਾਹ, ਮਸ਼ਵਰਾ ।
ਪਕਾਈਐ = ਪੱਕਾ ਕਰੀਏ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਉਪਾਧਿ = ਛਲ, ਫ਼ਰੇਬ ।
ਗੋਵਿੰਦਹਿ = ਗੋਵਿੰਦ ਦੇ ।
ਕਲਿ = (ਵਿਕਾਰਾਂ ਦੀ) ਖਹ = ਖਹ, ਝਗੜਾ ।
ਮਿਟਹਿ = ਮਿਟ ਜਾਂਦੇ ਹਨ ।
ਮਨਿ = ਮਨ ਵਿਚ ।
ਚਿੰਦਿਆ = ਚਿਤਵਿਆ ਹੋਇਆ ।
ਪਾਈਐ = ਪਾ ਲਈਦਾ ਹੈ ।੨ ।
ਇਛ = ਇੱਛਾ, ਤਾਂਘ ।
ਕਰੀ = ਕਰੀਂ, ਮੈਂ ਕਰਦੀ ਹਾਂ ।
ਸੁਖ ਮਨਾਈ = ਮੈਂ ਸੁਖ ਮਨਾਂਦੀ ਹਾਂ, ਸੁੱਖਣਾ ਸੁਖਦੀ ਹਾਂ ।
ਪ੍ਰਭ = ਹੇ ਪ੍ਰਭੂ !
ਪੁਜਾਏ = ਪੁਜਾਇ, ਪੂਰੀ ਕਰ ।
ਬੈਰਾਗਨਿ = ਉਤਾਵਲੀ, ਵਿਆਕੁਲ, ਵੈਰਾਗ ਵਿਚ ਆਈ ਹੋਈ ।
ਪੇਖਉ = ਪੇਖਉਂ, ਮੈਂ ਵੇਖਦੀ ਹਾਂ ।
ਸਬਾਏ = ਸਾਰੇ ।
ਖੋਜਿ = ਭਾਲ ਕਰ ਕਰ ਕੇ ।
ਲਹਉ = ਲਹਉਂ, ਮੈ ਲੱਭਦੀ ਹਾਂ ।
ਸੰਗੁ = ਸਾਥ ।
ਸੰਮਿ੍ਰਥ = ਸਾਰੀਆਂ ਤਾਕਤਾਂ ਦਾ ਮਾਲਕ ।
ਪੁਰਖ = ਸਰਬ ਵਿਆਪਕ ।
ਸੁਰਿਜਨੁ = ਦੇਵ = ਲੋਕ ਦਾ ਵਾਸੀ ।
ਸੇ = ਉਹ {ਬਹੁ = ਵਚਨ} ।
ਮਾਏ = ਹੇ ਮਾਂ !
    ।੩ ।
ਸਖੀ = ਹੇ ਸਹੇਲੀਏ !
    (ਹੇ ਸਤਿਸੰਗੀ ਸੱਜਣ!) ।
ਵਸਾ = ਵਸਾਂ, ਮੈਂ ਵੱਸਦੀ ਹਾਂ ।
ਅਪੁਨੇ ਨਾਹ ਨਾਲਿ = ਆਪਣੇ ਖਸਮ ਨਾਲ ।
ਸੰਗਿ = ਨਾਲ ।
ਹਿਲਿਆ = ਗਿੱਝ ਗਿਆ ਹੈ ।
ਭ੍ਰਮੁ = ਭਟਕਣਾ ।
ਸਹਜਿ = ਆਤਮਕ ਅਡੋਲਤਾ ਵਿਚ ।
ਪਰਗਾਸੁ = ਚਾਨਣ ।
ਖਿਲਿਆ = ਖਿੜ ਪਿਆ ਹੈ ।
ਵਰੁ = ਖਸਮ ।
ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ ।
ਸੋਹਾਗੁ = ਚੰਗਾ ਭਾਗ {ਸੌਭਾÀਯ} ।੪ ।
ਬਾਵਨ ਅਖਰੀ = ੫੨ ਅੱਖਰਾਂ ਵਾਲੀ ਬਾਣੀ ।
ਮਹਲਾ = ਸਰੀਰ ।
ਮਹਲਾ ੫ = ਗੁਰੂ ਨਾਨਕ ਪੰਜਵੇਂ ਸਰੀਰ ਵਿਚ, ਗੁਰੂ ਅਰਜਨ ਦੇਵ (ਦੀ ਬਾਣੀ) ।
ਸਖਾ = ਮਿੱਤਰ ।
ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ ।
ਬੰਧਿਪ = ਸੰਬੰਧੀ ।
ਸਹੋਦਰਾ = {ਸਹ = ਉਦਰ—ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ ।
ਨਿਰੋਧਰਾ = ਜਿਸ ਨੂੰ ਰੋਕਿਆ ਨਾ ਜਾ ਸਕੇ, ਜਿਸ ਦਾ ਅਸਰ ਗਵਾਇਆ ਨ ਜਾ ਸਕੇ ।
ਮੰਤੁ = ਉਪਦੇਸ਼ ।
ਸਤਿ = ਸੱਚ, ਸਦਾ = ਥਿਰ ਪ੍ਰਭੂ ।
ਬੁਧਿ = ਅਕਲ ।
ਮੂਰਤਿ = ਸਰੂਪ ।
ਪਰਸ = ਛੋਹ ।
ਅੰਮਿ੍ਰਤ ਸਰੋਵਰੁ = ਅੰਮਿ੍ਰਤ ਦਾ ਸਰੋਵਰ ।
ਮਜਨੁ = ਚੁੱਭੀ, ਇਸ਼ਨਾਨ ।
ਅਪਰੰਪਰਾ = ਪਰੇ ਤੋਂ ਪਰੇ ।
ਸਭਿ = ਸਾਰੇ ।
ਹਰਤਾ = ਦੂਰ ਕਰਨ ਵਾਲਾ ।
ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ ।
ਪਵਿਤ ਕਰਾ = ਪਵਿਤ੍ਰ ਕਰਨ ਵਾਲਾ ।
ਜੁਗੁ ਜੁਗੁ = ਹਰੇਕ ਜੁਗ ਵਿਚ ।
ਜਪਿ = ਜਪ ਕੇ ।
ਉਧਰਾ = (ਸੰਸਾਰ = ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚ ਜਾਈਦਾ ਹੈ ।
ਪ੍ਰਭ = ਹੇ ਪ੍ਰਭੂ !
ਜਿਤੁ = ਜਿਸ ਦੀ ਰਾਹੀਂ ।
ਜਿਤੁ ਲਗਿ = ਜਿਸ ਵਿਚ ਲੱਗ ਕੇ ।
ਨਾਨਕ = ਹੇ ਨਾਨਕ !
    ।੧ ।
    
Sahib Singh
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ ਬੇਨਤੀ) ਸੁਣ (ਆ,) ਰਲ ਕੇ ਭੋਜਨ ਕਰੀਏ (ਤੇ) ਕੰਤ-ਪ੍ਰਭੂ ਨੂੰ (ਆਪਣੇ ਉਤੇ) ਖ਼ੁਸ਼ ਕਰ ਲਈਏ ।
ਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ ।
ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ ।
ਹੇ ਨਾਨਕ! (ਜੇਹੜਾ ਜੀਵ ਕੰਤ-ਪ੍ਰਭੂ ਦੀ ਸਰਨ ਆਉਂਦਾ ਹੈ) ਉਸ ਜੀਵ ਨੂੰ ਉਹ ਪਵਿਤ੍ਰ (ਜੀਵਨ ਵਾਲਾ) ਬਣਾ ਦੇਂਦਾ ਹੈ (ਉਸ ਦੇ ਪਵਿਤ੍ਰ ਆਤਮਕ ਜੀਵਨ ਨੂੰ ਉਹ ਪ੍ਰਭੂ) ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ ।੧।ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ ।
ਆ) ਇਹ ਸਲਾਹ ਪੱਕੀ ਕਰੀਏ (ਕਿ) ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਛਲ-ਫ਼ਰੇਬ ਦੂਰ ਕਰ ਕੇ ਗੋਬਿਦ (ਦੀ ਸਿਫ਼ਤਿ-ਸਾਲਾਹ) ਦੇ ਗੀਤ ਗਾਵੀਏ ।
(ਗੋਬਿੰਦ ਦੀ ਸਿਫ਼ਤਿ-ਸਾਲਾਹ ਕੀਤਿਆਂ, ਅੰਦਰੋਂ ਵਿਕਾਰਾਂ ਦੀ) ਖਹ-ਖਹ ਤੇ ਹੋਰ ਸਾਰੇ ਕਲੇਸ਼ ਮਿਟ ਜਾਂਦੇ ਹਨ (ਮਾਇਆ ਦੇ ਪਿੱਛੇ ਮਨ ਦੀਆਂ) ਦੌੜ-ਭੱਜਾਂ ਮੁੱਕ ਜਾਂਦੀਆਂ ਹਨ, ਮਨ ਵਿਚ ਚਿਤਵਿਆ ਹੋਇਆ ਫਲ ਪ੍ਰਾਪਤ ਹੋ ਜਾਂਦਾ ਹੈ ।
ਹੇ ਨਾਨਕ! (ਆਖ—ਹੇ ਸਤਸੰਗੀ ਸੱਜਣ!) ਪਾਰਬ੍ਰਹਮ ਪੂਰਨ ਪਰਮੇਸਰ ਦਾ ਨਾਮ (ਸਦਾ) ਸਿਮਰਨਾ ਚਾਹੀਦਾ ਹੈ ।੨ ।
ਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ ।
ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ ।
ਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ ।
ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ ।
ਗੁਰੂ (ਸੱਚਾ) ਤੀਰਥ ਹੈ, ਅੰਮਿ੍ਰਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ ।
ਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ ।
ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ ।
ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ ।
ਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤਿ ਦੇਹ, ਤਾ ਕਿ ਅਸੀ ਮੂਰਖ ਪਾਪੀ ਉਸ ਦੀ ਸੰਗਤਿ ਵਿਚ (ਰਹਿ ਕੇ) ਤਰ ਜਾਈਏ ।
ਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ।
ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ।੧ ।
Follow us on Twitter Facebook Tumblr Reddit Instagram Youtube