ਗਉੜੀ ਮਹਲਾ ੫ ॥
ਰੰਗਿ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥
ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥
ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥
ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥
ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥
ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥
ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥
ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ
Sahib Singh
ਰੰਗ ਸੰਗਿ = ਮੌਜਾਂ ਨਾਲ ।
ਬਿਖਿਆ = ਮਾਇਆ ।
ਇਨ ਸੰਗਿ = ਇਹਨਾਂ ਨਾਲ ।੧ ।
ਸੰਚਉ = ਮੈਂ ਇਕੱਠੀ ਕਰਦਾ ਹਾਂ ।
ਹਉ = ਮੈਂ ।
ਸਗਲੀ = ਸਾਰੀ ।
ਅਵਧ = ਉਮਰ ।ਰਹਾਉ ।
ਸੂਰਾ = ਸੂਰਮਾ ।
ਪਰਧਾਨੁ = ਚੌਧਰੀ ।
ਸਮਾਨੀ = ਵਰਗਾ, ਬਰਾਬਰ ਦਾ ।੨ ।
ਅਚਾਰ = ਆਚਰਨ ।
ਕੁਲੀਨਾ = ਚੰਗੀ ਕੁਲ ਵਾਲਾ ।
ਜੋਬਨਵੰਤ = ਜੋਬਨ ਦਾ ਮਾਲਕ, ਸੋਹਣਾ ।
ਗੁਮਾਨੀ = ਅਹੰਕਾਰੀ ।੩ ।
ਉਲਝਾਇਓ = ਉਲਝਿਆ ਹੋਇਆ ।
ਬਾਧ ਬੁਧਿਕਾ = ਮਾਰੀ ਹੋਈ ਮਤਿ ਵਾਲਾ ।੪ ।
ਬੰਧਪ = ਰਿਸ਼ਤੇਦਾਰ ।
ਸਖੇ = ਮਿੱਤਰ, ਸਾਥੀ ।
ਸੰਪਾਨੀ = ਸੌਂਪੀ ।੫ ।
ਜਿਤੁ ਬਾਸਨਾ = ਜੇਹੜੀ ਵਾਸਨਾ ਵਿਚ ।
ਅੰਤਿ = ਅਖ਼ੀਰ ਵੇਲੇ ।
ਸਾਈ = ਉਹ (ਵਾਸਨਾ) ।੬ ।
ਅਹੰਬੁਧਿ = ਹਉਮੈ ਦੇ ਆਸਰੇ ।
ਸੁਚਿ = ਸਰੀਰਕ ਪਵਿਤ੍ਰਤਾ ।੭ ।
ਦਾਸ ਦਸਾਨੀ = ਦਾਸਾਂ ਦਾ ਦਾਸ ।੮ ।
ਬਿਖਿਆ = ਮਾਇਆ ।
ਇਨ ਸੰਗਿ = ਇਹਨਾਂ ਨਾਲ ।੧ ।
ਸੰਚਉ = ਮੈਂ ਇਕੱਠੀ ਕਰਦਾ ਹਾਂ ।
ਹਉ = ਮੈਂ ।
ਸਗਲੀ = ਸਾਰੀ ।
ਅਵਧ = ਉਮਰ ।ਰਹਾਉ ।
ਸੂਰਾ = ਸੂਰਮਾ ।
ਪਰਧਾਨੁ = ਚੌਧਰੀ ।
ਸਮਾਨੀ = ਵਰਗਾ, ਬਰਾਬਰ ਦਾ ।੨ ।
ਅਚਾਰ = ਆਚਰਨ ।
ਕੁਲੀਨਾ = ਚੰਗੀ ਕੁਲ ਵਾਲਾ ।
ਜੋਬਨਵੰਤ = ਜੋਬਨ ਦਾ ਮਾਲਕ, ਸੋਹਣਾ ।
ਗੁਮਾਨੀ = ਅਹੰਕਾਰੀ ।੩ ।
ਉਲਝਾਇਓ = ਉਲਝਿਆ ਹੋਇਆ ।
ਬਾਧ ਬੁਧਿਕਾ = ਮਾਰੀ ਹੋਈ ਮਤਿ ਵਾਲਾ ।੪ ।
ਬੰਧਪ = ਰਿਸ਼ਤੇਦਾਰ ।
ਸਖੇ = ਮਿੱਤਰ, ਸਾਥੀ ।
ਸੰਪਾਨੀ = ਸੌਂਪੀ ।੫ ।
ਜਿਤੁ ਬਾਸਨਾ = ਜੇਹੜੀ ਵਾਸਨਾ ਵਿਚ ।
ਅੰਤਿ = ਅਖ਼ੀਰ ਵੇਲੇ ।
ਸਾਈ = ਉਹ (ਵਾਸਨਾ) ।੬ ।
ਅਹੰਬੁਧਿ = ਹਉਮੈ ਦੇ ਆਸਰੇ ।
ਸੁਚਿ = ਸਰੀਰਕ ਪਵਿਤ੍ਰਤਾ ।੭ ।
ਦਾਸ ਦਸਾਨੀ = ਦਾਸਾਂ ਦਾ ਦਾਸ ।੮ ।
Sahib Singh
ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ—(ਇਹਨਾਂ ਹੀ ਖਿ਼ਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ ।ਰਹਾਉ ।
ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ।੧ ।
ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ, ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ—(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ।੨,੩ ।
(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ;ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ—ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ।੪,੫ ।
ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖਿ਼ਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ।੬ ।
ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ।੭ ।
ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ।੮।੩।੧੫।੪੪ ।